ਅੰਮ੍ਰਿਤਸਰ(ਸਰਬਜੀਤ)- ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੱਥਾ ਟੇਕਿਆ। ਸਿਰ 'ਤੇ ਦਸਤਾਰ ਸਜਾਈ ਰਾਹੁਲ ਗਾਂਧੀ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਨ੍ਹਾਂ ਨੂੰ ਅਜਿਹੀ ਦਿਖ ਵਿੱਚ ਵੇਖ ਕੇ ਲੋਕ ਹੈਰਾਨ ਹੋ ਗਏ। ਰਾਹੁਲ ਗਾਂਧੀ ਨੇ ਜਿੱਥੇ ਗੁਰੂ ਘਰ 'ਚ ਦੇਸ਼ ਦੀ ਅਮਨ ਸ਼ਾਂਤੀ ਵਾਸਤੇ ਅਰਦਾਸ ਕੀਤੀ, ਉਥੇ ਹੀ ਉਨ੍ਹਾਂ ਨੇ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਵੀ ਗੁਰੂ ਚਰਨਾਂ ਵਿਚ ਬੇਨਤੀ ਕੀਤੀ।

ਇਹ ਵੀ ਪੜ੍ਹੋ- ਸ੍ਰੀ ਗੁਰੂ ਰਾਮਦਾਸ ਏਅਰਪੋਰਟ ਪਹੁੰਚੇ ਰਾਹੁਲ ਗਾਂਧੀ, ਹੋਇਆ ਨਿੱਘਾ ਸਵਾਗਤ
ਦੱਸਣਯੋਗ ਹੈ ਕਿ ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਗੁਰੂ ਘਰ ਨਤਮਸਤਕ ਹੋਣ ਪਹੁੰਚੇ ਹਨ। ਇਹ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ।ਇਸ ਮੌਕੇ ਉਨ੍ਹਾਂ ਦੇ ਨਾਲ ਪਰਤਾਪ ਸਿੰਘ ਬਾਜਵਾ, ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ, ਹਰਪ੍ਰਤਾਪ ਸਿੰਘ ਅਜਨਾਲਾ, ਗੁਰਜੀਤ ਸਿੰਘ ਔਜਲਾ, ਭਗਵੰਤਪਾਲ ਸਿੰਘ ਸੱਚਰ, ਸੁਨੀਲ ਦੱਤੀ, ਮਮਤਾ ਦੱਤਾ, ਅਸ਼ਵਨੀ ਕੁਮਾਰ ਪੱਪੂ, ਵਿਕਾਸ ਸੋਨੀ ਤੋਂ ਇਲਾਵਾ ਹੋਰ ਵੀ ਕਾਂਗਰਸੀ ਵੱਡੀ ਗਿਣਤੀ ਵਿਚ ਦਿਖਾਈ ਦਿੱਤੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
3 ਬੱਚਿਆਂ ਦੀ ਮਾਂ ਦੇ ਪਿਆਰ ’ਚ ਫਸਿਆ 22 ਸਾਲ ਦਾ ਮੁੰਡਾ, ਹੁਣ ਕੀੜੇ ਪਈ ਮਿਲੀ ਲਾਸ਼ (ਵੀਡੀਓ)
NEXT STORY