ਲੁਧਿਆਣਾ (ਰਾਜ, ਵਿੱਕੀ) : ਆਮ ਆਦਮੀ ਪਾਰਟੀ ਦੇ ਸੈਂਟਰਲ ਇਲਾਕੇ ਤੋਂ ਜਿੱਤਣ ਵਾਲੇ ਉਮੀਦਵਾਰ ਪੱਪੀ ਪਰਾਸ਼ਰ ਨੇ ਸਿਵਲ ਹਸਪਤਾਲ 'ਚ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨੇ ਇਸ ਦੌਰਾਨ ਅਮਰਜੈਂਸੀ, ਮਹਿਲਾ ਵਾਰਡ, ਪੁਰਸ਼ ਵਾਰਡ ਅਤੇ ਮਦਰ ਐਂਡ ਚਾਈਲਡ ਵਾਰਡ 'ਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਪੱਪੀ ਪਰਾਸ਼ਰ ਨੇ ਸਿਵਲ ਹਸਪਤਾਲ 'ਚ ਕਈ ਕਮੀਆਂ ਪਾਈਆਂ। ਸਿਵਲ ਹਸਪਤਾਲ ਅੰਦਰ ਲੱਗੇ ਸਾਰੇ ਵਾਟਰ ਕੂਲਰ ਬੰਦ ਪਏ ਮਿਲੇ। ਹਸਪਤਾਲ 'ਚ ਕਈ ਥਾਵਾਂ 'ਤੇ ਗੰਦਗੀ ਪਈ ਹੋਈ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਪਲਾਂ 'ਚ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 2 ਸਕੇ ਭਰਾਵਾਂ ਦੀ ਮੌਤ
ਪੱਪੀ ਪਰਾਸ਼ਰ ਨੇ ਐੱਸ. ਐੱਮ. ਓ. ਸਮੇਤ ਸਾਰੇ ਡਾਕਟਰਾਂ ਨਾਲ ਗੱਲ ਕੀਤੀ ਅਤੇ ਮਰੀਜ਼ਾਂ ਤੋਂ ਜਾਣਿਆ ਕਿ ਉਨ੍ਹਾਂ ਦੇ ਇਲਾਜ 'ਚ ਕੋਈ ਕਮੀ ਤਾਂ ਨਹੀਂ ਆ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ੁਦ ਵੀ ਮਰੀਜ਼ਾਂ ਨੂੰ ਦਵਾਈ ਦਿੱਤੀ। ਮਰੀਜ਼ਾਂ ਨੂੰ ਖੂਨ ਨਹੀਂ ਮਿਲ ਰਿਹਾ ਸੀ, ਇਸ ਦੇ ਲਈ ਵੀ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਪਾਰਕਿੰਗ ਦੀ ਓਵਰ ਚਾਰਜਿੰਗ 'ਤੇ ਵੀ ਐੱਸ. ਐੱਮ. ਓ. ਤੋਂ ਜਵਾਬ ਤਲਬ ਕੀਤਾ ਗਿਆ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਅੱਜ ਦੇਣਗੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ, ਟਵੀਟ ਕਰਕੇ ਆਖੀ ਇਹ ਗੱਲ
ਸਿਵਲ ਹਸਪਤਾਲ ਦੇ ਦੌਰੇ ਦੌਰਾਨ ਪਰਾਸ਼ਰ ਨੇ ਸਭ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਕਿ ਹਰ ਗਰੀਬ ਅਤੇ ਲੋੜਵੰਦ ਦਾ ਇਲਾਜ ਹੋਣਾ ਚਾਹੀਦਾ ਹੈ ਅਤੇ ਕੋਈ ਕਮੀ ਪਾਈ ਗਈ ਤਾਂ ਕਾਰਵਾਈ ਲਈ ਤਿਆਰ ਰਹਿਣ। ਪਰਾਸ਼ਰ ਦਾ ਕਹਿਣਾ ਹੈ ਕਿ ਦੇਖਿਆ ਗਿਆ ਹੈ ਕਿ ਸਿਵਲ ਹਸਪਤਾਲ 'ਚ ਕਈ ਕਮੀਆਂ ਹਨ ਪਰ ਹੁਣ ਕਮੀਆਂ ਨਹੀਂ ਰਹਿਣ ਦਿੱਤੀਆਂ ਜਾਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣਾਂ ’ਚ ਹਾਰ ਤੋਂ ਬਾਅਦ ਕਾਂਗਰਸ ਚ ਘਮਸਾਨ, ਚਰਨਜੀਤ ਚੰਨੀ ’ਤੇ ਸੁਨੀਲ ਜਾਖੜ ਦਾ ਸਿੱਧਾ ਹਮਲਾ
NEXT STORY