ਖੰਨਾ (ਵਿਪਨ) : ਇੱਥੇ ਖੰਨਾ ਜੀ. ਟੀ. ਰੋਡ 'ਤੇ ਵਾਪਰੇ ਇਕ ਭਿਆਨਕ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਪਲਾਂ 'ਚ ਹੀ ਖੋਹ ਲਈਆਂ। ਇਸ ਹਾਦਸੇ ਦੌਰਾਨ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਜਗਦੇਵ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਜੇਠੀ ਨਗਰ, ਖੰਨਾ ਆਪਣੀ ਐਕਟਿਵਾ 'ਤੇ ਦੋਵੇਂ ਪੁੱਤਰਾਂ ਅਸ਼ਵਿੰਦਰ ਸਿੰਘ ਭੰਗੂ ਉਰਫ਼ ਅਮਨ (14) ਅਤੇ ਗੁਰਵਿੰਦਰ ਸਿੰਘ ਉਰਫ਼ ਗੈਰੀ (10) ਨਾਲ ਕਿਸੇ ਧਾਰਮਿਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਭੱਟੀਆਂ ਪਿੰਡ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਇਲੈਕਟ੍ਰਿਕ ਵਾਹਨ' ਖ਼ਰੀਦਣ 'ਤੇ ਮਿਲੇਗੀ ਵਿਸ਼ੇਸ਼ ਛੋਟ, ਇਸ ਤਾਰੀਖ਼ ਤੋਂ ਲਾਗੂ ਹੋਵੇਗੀ ਨੀਤੀ
ਜੀ. ਟੀ. ਰੋਡ 'ਤੇ ਖਾਲਸਾ ਪੈਟਰੋਲ ਪੰਪ ਨੇੜੇ ਇਕ ਟਰੱਕ ਡਰਾਈਵਰ ਨੇ ਪਿੱਛਿਓਂ ਐਕਟਿਵਾ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਦੌਰਾਨ ਇਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਜ਼ਖਮੀ ਦੂਜੇ ਬੱਚੇ ਦੀ ਲੁਧਿਆਣਾ ਦੇ ਹਸਪਤਾਲ 'ਚ ਮੌਤ ਹੋ ਗਈ, ਜਦੋਂ ਕਿ ਐਕਟਿਵਾ ਚਲਾ ਰਹੀ ਉਨ੍ਹਾਂ ਦੀ ਮਾਂ ਦਾ ਬਚਾਅ ਹੋ ਗਿਆ। ਫਿਲਹਾਲ ਦੋਹਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਮੋਰਚਰੀ 'ਚ ਰਖਵਾਇਆ ਗਿਆ ਹੈ। ਹਾਦਸੇ ਸਬੰਧੀ ਟਰੱਕ ਡਰਾਈਵਰ ਸ਼ਾਮ ਲਾਲ ਵਾਸੀ ਨਵੀਂ ਆਬਾਦੀ, ਖੰਨਾ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ 'ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦੇ ਪ੍ਰਿੰਸੀਪਲ ਸਕੱਤਰ ਹੋਣਗੇ 'ਏ. ਵੇਣੂ ਪ੍ਰਸਾਦ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੌਕਾਪ੍ਰਸਤਾਂ ਤੇ ਦਲਬਦਲੂਆਂ ਨੂੰ ਚੌਧਰ ਸੌਂਪਣ ਕਾਰਨ ਕਾਂਗਰਸ ਪਾਰਟੀ ਹਾਰੀ : ਬਲਬੀਰ ਸਿੱਧੂ
NEXT STORY