ਲੁਧਿਆਣਾ (ਰਾਜ, ਨਰਿੰਦਰ) : ਸਥਾਨਕ ਰਿਸ਼ੀ ਨਗਰ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਬੁੱਧਵਾਰ ਸਵੇਰੇ ਸਕੈਨਿੰਗ ਸੈਂਟਰ 'ਤੇ ਛਾਪਾ ਮਾਰਿਆ ਗਿਆ ਹੈ। ਇਸ ਦੌਰਾਨ ਵਿਭਾਗ ਨੇ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਬਰਾਮਦ ਕੀਤੀ ਹੈ ਅਤੇ ਇਕ ਡਾਕਟਰ ਨੂੰ ਵੀ ਮੌਕੇ ਤੋਂ ਫੜ੍ਹਿਆ ਹੈ। ਜਾਣਕਾਰੀ ਮੁਤਾਬਕ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਕਤ ਸੈਂਟਰ 'ਚ ਗੈਰ ਕਾਨੂੰਨੀ ਢੰਗ ਨਾਲ ਸਕੈਨਿੰਗ ਹੁੰਦੀ ਹੈ।
ਇਹ ਵੀ ਪੜ੍ਹੋ : ਮੋਹਾਲੀ ਪੁਲਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਵਧੇ ਕਿਸਾਨ, ਸਰਕਾਰ ਨੂੰ ਦਿੱਤੀ ਚਿਤਾਵਨੀ (ਤਸਵੀਰਾਂ)

ਇਸ ਤੋਂ ਬਾਅਦ ਸਿਵਲ ਸਰਜਨ ਡਾ. ਐੱਸ. ਪੀ. ਸਿੰਘ ਦੇ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਗਠਿਤ ਕੀਤੀ ਗਈ ਅਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਖ਼ੁਦ ਨੂੰ ਬੀ. ਐੱਮ. ਐੱਸ. ਡਾਕਟਰ ਦੱਸਣ ਵਾਲੀ ਔਰਤ ਕੋਲੋਂ ਅਲਟਰਾ ਸਾਊਂਡ ਮਸ਼ੀਨ ਬਰਾਮਦ ਕੀਤੀ ਗਈ। ਸਿਹਤ ਵਿਭਾਗ ਵੱਲੋਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : MBD ਮਾਲ 'ਚ ਫਿਲਮ ਦੇਖਣ ਆਈਆਂ 2 ਧਿਰਾਂ ਭਿੜੀਆਂ, ਆਪਸ 'ਚ ਹੋ ਗਈਆਂ ਹੱਥੋਪਾਈ (ਵੀਡੀਓ)
ਦੱਸਣਯੋਗ ਹੈ ਕਿ ਜ਼ਿਲ੍ਹੇ ਅੰਦਰ ਲਿੰਗ ਜਾਂਚ ਦਾ ਧੰਦਾ ਬੇਖੌਫ਼ ਚੱਲ ਰਿਹਾ ਹੈ। ਕੁੱਝ ਸਾਲ ਪਹਿਲਾਂ ਸਿਵਲ ਸਰਜਨ ਹਿਸਾਰ ਵੱਲੋਂ ਭੇਜੀ ਗਈ ਟੀਮ ਨੇ ਵੀ ਸਟਿੰਗ ਕਰਕੇ ਗਿਆਸਪੁਰਾ ਦੇ ਸਰਕਾਰੀ ਫਲੈਟਾਂ ਕੋਲ ਰਹਿਣ ਵਾਲੀ ਦਾਈ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਹੁਣ ਸਿਹਤ ਵਿਭਾਗ ਵੱਲੋਂ ਉਕਤ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ 1 ਮਹੀਨੇ ਤੋਂ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਲੱਭਣ ’ਚ ਰਹੀ ਨਾਕਾਮ
NEXT STORY