ਅੰਮ੍ਰਿਤਸਰ (ਇੰਦਰਜੀਤ) - ਸ਼ਰਾਬ ਸਮੱਗਲਰਾਂ ਨੂੰ ਫੜਨਾ ਖਤਰੇ ਤੋਂ ਖਾਲੀ ਨਹੀਂ। ਅਜਿਹੀ ਘਟਨਾ ਉਸ ਸਮੇਂ ਵਾਪਰੀ ਜਦੋਂ ਮਹਿਲਾ ਅਧਿਕਾਰੀ ਦੀ ਅਗਵਾਈ ’ਚ ਗਈ ਆਬਕਾਰੀ ਵਿਭਾਗ ਅਤੇ ਪੁਲਸ ਦੀ ਟੀਮ ’ਤੇ ਸ਼ਰਾਬੀ ਸਮੱਗਲਰ ਹਮਲਾਵਰ ਹੋ ਗਏ। ਇਕ ਸ਼ਰਾਬੀ ਸਮੱਗਲਰ ਨੇ ਹਿੰਮਤ ਵਿਖਾਉਂਦੇ ਹੋਏ ਮਹਿਲਾ ਅਧਿਕਾਰੀ ਦਾ ਉਸ ਦੇ ਦੁਪੱਟੇ ਨਾਲ ਗਲਾ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਟੀਮ ਨਾਲ ਆਏ ਪੁਲਸ ਕਰਮਚਾਰੀ ਦੀ ਵਰਦੀ ਪਾੜ ਦਿੱਤੀ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਬਕਾਰੀ ਅਧਿਕਾਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਖਿਆਲਾ ਕਲਾਂ ’ਚ ਇਕ ਪਰਿਵਾਰ ਬਾਰੇ ਸੂਚਨਾ ਮਿਲੀ ਕਿ ਉੱਥੇ ਇਕ ਵੱਡਾ ਸ਼ਰਾਬ ਦਾ ਜ਼ਖ਼ੀਰਾ ਫੜਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂ ਇਸ ਤਾਰੀਖ਼ ਤੱਕ ਜਮਾਂ ਕਰਵਾ ਸਕਦੇ ਨੇ ਪਾਸਪੋਰਟ
ਸੂਚਨਾ ’ਤੇ ਕਾਰਵਾਈ ਕਰਦੇ ਹੋਏ ਮਹਿਲਾ ਅਧਿਕਾਰੀ ਰਾਜਵਿੰਦਰ ਕੌਰ ਨੇ ਆਬਕਾਰੀ ਕਰਮਚਾਰੀਆਂ ਅਤੇ ਪੁਲਸ ਦੇ ਜਵਾਨਾਂ ਦੀ ਟੀਮ ਨਾਲ ਖਿਆਲਾ ਕਲਾਂ ਦੇ ਇਕ ਇਲਾਕੇ ’ਚ ਦਸਤਕ ਦਿੱਤੀ ਤਾਂ ਉੱਥੇ ਉਨ੍ਹਾਂ ਨੂੰ ਲਗਭਗ 1400 ਕਿਲੋ ਭਾਰੀ ਮਾਤਰਾ ’ਚ ਸ਼ਰਾਬ ਮਿਲੀ। ਟੀਮ ਨੇ ਜਿਵੇਂ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਜਾਗੀਰ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਨੇ ਹਮਲਾ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਮਹਿਲਾ ਅਧਿਕਾਰੀ ਨੂੰ ਸਭ ਤੋਂ ਪਹਿਲਾਂ ਜਾਗੀਰ ਸਿੰਘ ਨੇ ਕਾਫ਼ੀ ਗਾਲਾਂ ਕੱਢੀਆਂ ਅਤੇ ਫਿਰ ਉਸ ਦੇ ਗਲੇ ’ਚ ਪਏ ਦੁਪੱਟੇ ਨਾਲ ਬੁਰੀ ਤਰ੍ਹਾਂ ਉਸ ਦਾ ਗਲਾ ਦਬਾਇਆ ਪਰ ਉਹ ਕਿਸੇ ਤਰੀਕੇ ਬਚ ਗਈ। ਉਥੇ ਮੁਲਜ਼ਮਾਂ ਨੇ ਮਹਿਲਾ ਇੰਸਪੈਕਟਰ ’ਤੇ ਡੰਡਿਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਸ ਦੇ ਇਕ ਹੱਥ ’ਚ ਸੱਟ ਵੀ ਲੱਗੀ। ਇਸ ਦੇ ਨਾਲ ਮੁਲਜ਼ਮਾਂ ਨੇ ਟੀਮ ਨਾਲ ਆਏ ਇਕ ਪੁਲਸ ਕਰਮਚਾਰੀ ਦੀ ਵਰਦੀ ਪਾਡ਼ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਸਟੇਜਾਂ ਤੋਂ ਬੇਲਗਾਮ ਭਾਸ਼ਣ ਦੇਣ ਕਰਕੇ ਲੋਕਾਂ ਦੇ ਸਿਰ ਤੋਂ ਉਤਰਨ ਲੱਗਾ ‘ਨਵਜੋਤ ਸਿੱਧੂ’ ਦਾ ਜਾਦੂ
ਜਨਾਨੀ ਦੀਆਂ ਮਿੰਨਤਾਂ ’ਤੇ ਤਰਸ ਖਾ ਗਈ ਮਹਿਲਾ ਅਧਿਕਾਰੀ :
ਇੰਸ. ਰਾਜਵਿੰਦਰ ਕੌਰ ਨੇ ਮੁਲਜ਼ਮ ਦੀ ਪਤਨੀ ਵਲੋਂ ਵਾਰ-ਵਾਰ ਮਿੰਨਤਾਂ ਕਰਨ ’ਤੇ ਉਸ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਸਿਫਾਰਸ਼ ਕੀਤੀ ਅਤੇ ਕਿਹਾ ਕਿ ਇਸ ਸ਼ਰਾਬ ਦੇ ਕਾਰੋਬਾਰ ਨੂੰ ਛੱਡ ਦਿਓ। ਜਦੋਂਕਿ ਮੁਲਜ਼ਮ ਪਿਤਾ-ਪੁੱਤਰ ’ਚੋਂ ਮੁੱਖ ਮੁਲਜ਼ਮ ਪਿਤਾ ਆਪਣੇ ਬੇਟੇ ਅਤੇ ਪਤਨੀ ਨੂੰ ਉਥੇ ਛੱਡ ਕੇ ਕੰਧ ਟੱਪ ਕੇ ਫ਼ਰਾਰ ਹੋ ਗਿਆ। ਪੁਲਸ ਮੁਤਾਬਕ ਇਕ ਮੁਲਜ਼ਮ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ 186, 353, 332, 323 ਅਤੇ 6/11/14 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ।
ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ : ਅੰਮ੍ਰਿਤਸਰ ਦੇਹਾਤੀ ਪੁਲਸ ਨੇ ਬਰਾਮਦ ਕੀਤੇ 2 ਹੈਂਡ ਗ੍ਰਨੇਡ ਤੇ 2 ਪਿਸਤੌਲ, 2 ਸ਼ੱਕੀ ਅੱਤਵਾਦੀ ਕਾਬੂ
ਮਰਦਾਨਾ ਕਮਜ਼ੋਰੀ ਤੋਂ ਚਾਹੁੰਦੇ ਹੋ ਛੁਟਕਾਰਾ? ਤਾਂ ਅਪਣਾਓ ਇਹ ਖ਼ਾਸ ਇਲਾਜ
NEXT STORY