ਸ਼ਿਮਲਾ: ਸ਼ਿਮਲਾ ਦੇ ਪ੍ਰਸਿੱਧ ਇੰਦਰਾ ਗਾਂਧੀ ਮੈਡੀਕਲ ਕਾਲਜ (IGMC) ਵਿੱਚ ਇੱਕ ਡਾਕਟਰ ਵੱਲੋਂ ਮਰੀਜ਼ ਨਾਲ ਬਦਸਲੂਕੀ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਘਟਨਾ ਤੋਂ ਬਾਅਦ ਮਰੀਜ਼ ਪੱਖ ਨੇ ਹਸਪਤਾਲ ਵਿਚ ਜੰਮ ਕੇ ਹੰਗਾਮਾ ਕੀਤਾ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਅਰਜੁਨ ਪੰਵਾਰ ਨਾਮੀ ਮਰੀਜ਼ ਹਸਪਤਾਲ ਵਿੱਚ ਐਂਡੋਸਕੋਪੀ ਕਰਵਾਉਣ ਲਈ ਆਇਆ ਸੀ। ਐਂਡੋਸਕੋਪੀ ਤੋਂ ਬਾਅਦ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਉਹ ਦੂਜੇ ਵਾਰਡ ਵਿੱਚ ਇੱਕ ਬੈੱਡ 'ਤੇ ਲੇਟ ਗਿਆ। ਦੋਸ਼ ਹੈ ਕਿ ਉੱਥੇ ਮੌਜੂਦ ਡਾਕਟਰ ਨੇ ਪਹਿਲਾਂ ਮਰੀਜ਼ ਨਾਲ ਬਦਤਮੀਜ਼ੀ ਕੀਤੀ ਅਤੇ ਜਦੋਂ ਮਰੀਜ਼ ਨੇ ਡਾਕਟਰ ਦੇ ਗੱਲ ਕਰਨ ਦੇ ਤਰੀਕੇ 'ਤੇ ਇਤਰਾਜ਼ ਜਤਾਇਆ ਤਾਂ ਬਹਿਸ ਵਧ ਗਈ। ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।
ਡਾਕਟਰ ਨੂੰ ਬਰਖਾਸਤ ਕਰਨ ਦੀ ਮੰਗ
ਮਰੀਜ਼ ਦੇ ਰਿਸ਼ਤੇਦਾਰਾਂ ਅਤੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਦੋਸ਼ੀ ਡਾਕਟਰ ਨੂੰ ਤੁਰੰਤ ਮੁਅੱਤਲ (ਸਸਪੈਂਡ) ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਪੱਖ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ IGMC ਵਿੱਚ ਪਹਿਲਾਂ ਵੀ ਡਾਕਟਰਾਂ ਵੱਲੋਂ ਮਰੀਜ਼ਾਂ ਨਾਲ ਅਜਿਹੀ ਬਦਸਲੂਕੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਪ੍ਰਸ਼ਾਸਨ ਦੀ ਚੁੱਪ
ਫਿਲਹਾਲ ਇਸ ਪੂਰੇ ਮਾਮਲੇ 'ਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ 'ਤੇ ਅੜੇ ਹੋਏ ਹਨ
ਭਾਰਤ-ਨਿਊਜ਼ੀਲੈਂਡ ਵਿਚਾਲੇ Free Trade Agreement ਤੈਅ! 20 ਅਰਬ ਡਾਲਰ ਦਾ ਹੋਵੇਗਾ ਨਿਵੇਸ਼
NEXT STORY