ਲੁਧਿਆਣਾ : ਪੰਜਾਬ 'ਚ ਕੇਬਲ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਫਾਸਟਵੇਅ ਟਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦੇ ਮਾਲਕ ਗੁਰਦੀਪ ਸਿੰਘ ਜੁਝਾਰ ਦੇ ਘਰ ਛਾਪਾ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਜੁਝਾਰ ਦੇ ਘਰ ਇਹ ਛਾਪਾ ਪਟਿਆਲਾ ਪੁਲਸ ਵੱਲੋਂ ਉਸ ਦੀ ਭਾਲ 'ਚ ਮਾਰਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਗੁਰਦੀਪ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਘਰ ਨਹੀਂ ਹੈ, ਜਿਸ ਤੋਂ ਬਾਅਦ ਪੁਲਸ ਨੇ ਘਰ ਦੀ ਤਲਾਸ਼ੀ ਲਈ। ਮੀਡੀਆ 'ਚ ਛਪੀਆਂ ਰਿਪੋਰਟਾਂ ਮੁਤਾਬਕ ਪੁਲਸ ਮੁਲਾਜ਼ਮਾਂ ਨੇ ਮਨਜੀਤ ਕੌਰ ਦਾ ਨਾਂ ਅਤੇ ਪਤਾ ਲਿਖ ਕੇ ਗੁਰਦੀਪ ਸਿੰਘ ਨੂੰ ਜਲਦੀ ਤੋਂ ਜਲਦੀ ਪੇਸ਼ ਕਰਨ ਲਈ ਕਿਹਾ। ਪੁਲਸ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦਾ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਜ਼ਹਿਰੀਲਾ ਟੀਕਾ ਲੱਗਣ ਦੇ 25 ਦਿਨਾਂ ਮਗਰੋਂ ਔਰਤ ਦੀ ਮੌਤ, ਭਰਾ ਨੇ ਰਚੀ ਸੀ ਸਾਜ਼ਿਸ਼
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਇਹ ਗੱਲ ਸਾਹਮਣੇ ਆਈ ਸੀ ਕਿ ਮੋਹਾਲੀ 'ਚ ਦਰਜ ਇਕ ਐੱਫ. ਆਈ. ਆਰ. 'ਚ ਗੁਰਦੀਪ ਸਿੰਘ ਜੁਝਾਰ ਨੂੰ ਸੋਨੇ ਦੀ ਚੇਨ ਅਤੇ 10 ਹਜ਼ਾਰ ਰੁਪਏ ਦੀ ਨਕਦੀ ਖੋਹਣ ਦੀ ਸਾਜ਼ਿਸ਼ ਰਚਣ ਲਈ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਫਰਜ਼ੀ ਐੱਫ. ਆਈ. ਆਰਜ਼ 'ਚ ਕੰਪਨੀ ਦੇ ਹੋਰ ਵੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਨਕਦੀ ਤੇ ਮੋਬਾਇਲ ਲੁੱਟੇ, ਗਾਹਕ ਤੋਂ ਵੀ ਖੋਹੇ ਪੈਸੇ
ਸੂਤਰਾਂ ਮੁਤਾਬਕ ਇਸ ਬਾਰੇ ਕੰਪਨੀ ਵੱਲੋਂ ਭਾਰਤ ਦੇ ਚੀਫ ਜਸਟਿਸ ਨੂੰ ਪੱਤਰ ਲਿਖੇ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਚੁੱਕੀ ਹੈ। ਇਹ ਵੀ ਦੱਸ ਦੇਈਏ ਕਿ ਗੁਰਦੀਪ ਸਿੰਘ ਜੁਝਾਰ ਕਰੋੜਾਂ ਦੇ ਟਰਨਓਵਰ ਦੇ ਨਾਲ-ਨਾਲ ਕੇਬਲ ਟੀ. ਵੀ., ਬ੍ਰਾਡਬੈਂਡ ਸੇਵਾਵਾਂ, ਰੀਅਲ ਅਸਟੇਟ, ਆਵਾਜਾਈ ਅਤੇ ਹੋਰ ਕਾਰੋਬਾਰਾਂ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਦਾ ਮਾਲਕ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿਹਾਲ ਸਿੰਘ ਵਾਲਾ : ਚੌਂਕੀ ਦੀਨਾ ਦੇ ਇੰਚਾਰਜ ਨਾਇਬ ਸਿੰਘ ਦਾ ਡਿਊਟੀ ਦੌਰਾਨ ਅਚਾਨਕ ਦੇਹਾਂਤ
NEXT STORY