ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਹਾੜੀਆਂ ਦੇ ਅੱਡੇ ਵਿਖੇ ਇੱਕ ਮਨੀ ਟਰਾਂਸਫਰ ਦਾ ਕੰਮ ਕਰਦੇ ਦੁਕਾਨਦਾਰ ਬਸੰਤ ਕੁਮਾਰ ਤੋਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਨਕਦੀ, ਮੋਬਾਇਲ ਅਤੇ ਕੁੱਝ ਹੋਰ ਸਮਾਨ ਵੀ ਲੁੱਟ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਾੜੀਆਂ ਅੱਡੇ 'ਚ ਮਾਂ ਟੈਲੀਕਾਮ ਨਾਮ ਦੀ ਦੁਕਾਨ ਕਰਦੇ ਦੁਕਾਨਦਾਰ ਬਸੰਤ ਕੁਮਾਰ ਜੋ ਕਿ ਨਾਲ ਮਨੀ ਟਰਾਂਸਫਰ ਦਾ ਕੰਮ ਵੀ ਕਰਦਾ ਹੈ, ਉਹ ਕਰੀਬ 8 ਵਜੇ ਆਪਣੀ ਦੁਕਾਨ ’ਤੇ ਗਾਹਕਾਂ ਨਾਲ ਲੈਣ-ਦੇਣ ਕਰ ਰਿਹਾ ਸੀ। ਇਸ ਦੌਰਾਨ ਉੱਥੇ 4 ਲੁਟੇਰੇ ਆਏ ਜਿਨ੍ਹਾਂ ’ਚੋਂ 2 ਦੇ ਹੱਥ ਵਿਚ ਪਿਸਤੌਲ ਫੜ੍ਹੇ ਹੋਏ ਅਤੇ ਮੂੰਹ ਬੰਨ੍ਹੇ ਹੋਏ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਜ਼ਹਿਰੀਲਾ ਟੀਕਾ ਲੱਗਣ ਦੇ 25 ਦਿਨਾਂ ਮਗਰੋਂ ਔਰਤ ਦੀ ਮੌਤ, ਭਰਾ ਨੇ ਰਚੀ ਸੀ ਸਾਜ਼ਿਸ਼
ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਦੇ ਗੱਲ੍ਹੇ ’ਚੋਂ ਜ਼ਬਰੀ ਕਰੀਬ 45 ਹਜ਼ਾਰ ਰੁਪਏ ਲੁੱਟ ਲਏ ਅਤੇ ਉਸ ਕੋਲ ਜੋ 4 ਮੋਬਾਇਲ ਪਏ ਸਨ, ਉਹ ਵੀ ਖੋਹ ਲਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਦੁਕਾਨ ’ਚ ਖੜ੍ਹੇ ਗਾਹਕ ਤੋਂ ਵੀ 10 ਹਜ਼ਾਰ ਦੀ ਨਕਦੀ ਖੋਹ ਲਈ। ਇਹ ਲੁਟੇਰੇ ਬੇਖੌਫ਼ ਹੋ ਆਏ ਜਿਨ੍ਹਾਂ ਨੇ ਲੁੱਟ-ਖੋਹ ਦੌਰਾਨ ਦੁਕਾਨਦਾਰ ਦੀ ਕੁੱਟਮਾਰ ਵੀ ਕੀਤੀ ਅਤੇ ਫਿਰ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਵਾਰਦਾਤ ਦੌਰਾਨ 3 ਲੁਟੇਰੇ ਦੁਕਾਨ ’ਚ ਆਏ, ਜਦੋਂ ਕਿ ਇੱਕ ਲੁਟੇਰਾ ਦੁਕਾਨ ਦੇ ਬਾਹਰ ਖੜ੍ਹ ਕੇ ਆਸ-ਪਾਸ ਨਿਗਰਾਨੀ ਕਰਦਾ ਰਿਹਾ। ਲੁੱਟ-ਖੋਹ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਮੋਹਾਲੀ 'ਚ ਦਰਦਨਾਕ ਹਾਦਸਾ, ਜੁਗਾੜੂ ਰੇਹੜੀ 'ਤੇ ਸਬਜ਼ੀ ਵੇਚਦੇ ਨੌਜਵਾਨਾਂ 'ਤੇ ਚੜ੍ਹੀ ਬੱਸ, 3 ਦੀ ਮੌਤ
ਦੁਕਾਨਦਾਰ ਨੇ ਦੱਸਿਆ ਕਿ ਲੁੱਟ-ਖੋਹ ਦੀ ਘਟਨਾ ਤੋਂ ਪਹਿਲਾਂ ਇੱਕ ਵਿਅਕਤੀ ਉਸ ਕੋਲ ਆਇਆ ਸੀ, ਜਿਸ ਨੇ ਕਿਹਾ ਕਿ ਉਸਨੇ ਕੁਝ ਨਕਦੀ ਟਰਾਂਸਫਰ ਕਰਵਾ ਕੇ ਕੈਸ਼ ਕਰਵਾਉਣੀ ਹੈ ਅਤੇ ਉਹ ਮੌਕੇ ’ਤੇ ਕਿੰਨੇ ਪੈਸੇ ਦੇ ਸਕਦਾ ਹੈ। ਉਸ ਤੋਂ ਬਾਅਦ ਉਹ ਵਿਅਕਤੀ ਵਾਪਸ ਚਲਾ ਗਿਆ ਅਤੇ ਕੁਝ ਹੀ ਮਿੰਟਾਂ ਬਾਅਦ ਇਹ ਲੁੱਟ-ਖੋਹ ਦੀ ਘਟਨਾ ਵਾਪਰ ਗਈ। ਕੂੰਮਕਲਾਂ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਕਲਿੱਪ ਆਪਣੇ ਕਬਜ਼ੇ ’ਚ ਲੈ ਲਏ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨਸਾਨੀਅਤ ਸ਼ਰਮਸਾਰ: ਹਾਦਸੇ 'ਚ ਮਰੇ 3 ਵਿਅਕਤੀਆਂ ਦੀ ਚੁੱਕੀ ਗਈ 6 ਲੱਖ ਦੀ ਨਕਦੀ ਤੇ ਸੋਨੇ ਦੀ ਚੇਨ
NEXT STORY