ਚੰਡੀਗੜ੍ਹ (ਸੁਸ਼ੀਲ) : ਇੱਥੇ ਪੀ. ਜੀ. ਆਈ. ਦੇ ਗਾਇਨੀ ਵਾਰਡ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਔਰਤ ਹਰਮੀਤ ਕੌਰ ਨੇ ਦਮ ਤੋੜ ਦਿੱਤਾ। ਹਰਮੀਤ 25 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਟੀਕਾ ਲੱਗਣ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਆਇਆ ਅਤੇ ਇਨਫੈਕਸ਼ਨ ਫੈਲ ਰਹੀ ਸੀ। ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ 'ਚ ਹਾਹਾਕਾਰ ਮਚ ਗਿਆ। ਸੈਕਟਰ-11 ਥਾਣਾ ਪੁਲਸ ਨੇ ਵੀ ਮੌਤ ਦੀ ਸੂਚਨਾ ਮਿਲਦਿਆਂ ਹੀ ਮਾਮਲੇ 'ਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ। ਹਰਮੀਤ ਨੂੰ ਭਰਾ ਜਸਮੀਤ ਸਿੰਘ ਨੇ ਜ਼ਹਿਰੀਲਾ ਟੀਕਾ ਲਵਾਇਆ ਸੀ।
ਪੁਲਸ ਨੇ ਕਤਲ ਦੀ ਧਾਰਾ ਜੋੜੀ, ਭਰਾ ਸਮੇਤ ਚਾਰ ਹੋ ਚੁੱਕੇ ਹਨ ਗ੍ਰਿਫ਼ਤਾਰ
ਪੀ. ਜੀ. ਆਈ. ਗਾਇਨੀ ਵਾਰਡ 'ਚ ਦਾਖ਼ਲ ਹਰਮੀਤ ਨੂੰ ਟੀਕਾ ਲਾਉਣ ਦੇ ਮਾਮਲੇ 'ਚ ਪੁਲਸ ਨੇ ਕਤਲ ਦੀ ਧਾਰਾ ਜੋੜ ਦਿੱਤੀ ਹੈ। ਇਕ ਔਰਤ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਕਾ ਲਾਉਣ ਵਾਲੀ ਔਰਤ ਦੀ ਪਛਾਣ ਜਸਪ੍ਰੀਤ ਕੌਰ (20) ਵਾਸੀ ਸੰਗਰੂਰ ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ 'ਚ ਹਰਮੀਤ ਕੌਰ ਦੇ ਭਰਾ ਜਸਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰਾਜਪੁਰਾ ਅਤੇ ਮਨਦੀਪ ਸਿੰਘ ਵਾਸੀ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਜਸਪ੍ਰੀਤ ਸਿੰਘ ਨੇ ਬੂਟਾ ਸਿੰਘ ਨੂੰ ਟੀਕਾ ਲਵਾਉਣ ਲਈ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ 50 ਹਜ਼ਾਰ ਰੁਪਏ ਐਡਵਾਂਸ ਦਿੱਤੇ ਸਨ। ਨਸ਼ੀਲਾ ਟੀਕਾ ਮਨਦੀਪ ਨੇ ਤਿਆਰ ਕੀਤਾ ਸੀ ਅਤੇ ਜਸਪ੍ਰੀਤ ਕੌਰ ਤੋਂ ਲਵਾਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਪੁਲਸ ਵਲੋਂ ਇਨ੍ਹਾਂ ਸੜਕਾਂ ’ਤੇ ਨਾ ਜਾਣ ਦੀ ਅਪੀਲ
ਅੰਤਰਜਾਤੀ ਵਿਆਹ ਕਾਰਨ ਭਰਾ ਨੇ ਰਚੀ ਸੀ ਸਾਜਿਸ਼
ਰਾਜਪੁਰਾ ਵਾਸੀ ਜਤਿੰਦਰ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਭਰਾ ਗੁਰਵਿੰਦਰ ਉਸ ਦੇ ਨਾਲ ਰਹਿੰਦਾ ਹੈ। ਉਸ ਦਾ ਵਿਆਹ 26 ਸਤੰਬਰ, 2022 ਨੂੰ ਹਰਮੀਤ ਨਾਲ ਹੋਇਆ ਸੀ, ਜੋ ਕਿ ਅੰਤਰਜਾਤੀ ਵਿਆਹ ਸੀ। ਭਾਬੀ ਦੇ ਬੱਚਾ ਹੋਣ ਵਾਲਾ ਸੀ। 3 ਨਵੰਬਰ ਨੂੰ ਅਮਨ ਕਲੀਨਿਕ ਬਨੂੜ ਵਿਖੇ ਦਾਖ਼ਲ ਕਰਵਾਇਆ ਗਿਆ ਸੀ। 4 ਨਵੰਬਰ ਨੂੰ ਡਲਿਵਰੀ ਤੋਂ ਬਾਅਦ ਕਿਡਨੀ ਦੀ ਸਮੱਸਿਆ ਕਾਰਨ ਪੀ. ਜੀ. ਆਈ. ਰੈਫ਼ਰ ਕੀਤਾ ਗਿਆ। ਜਦੋਂ ਉਸ ਦੀ ਹਾਲਤ 'ਚ ਸੁਧਾਰ ਹੋਣ ਲੱਗਾ ਤਾਂ ਉਸਨੂੰ ਨਹਿਰੂ ਹਸਪਤਾਲ ਦੇ ਡੀ-ਬਲਾਕ ਦੀ ਗਾਇਨੀ ਵਾਰਡ 'ਚ ਭੇਜ ਦਿੱਤਾ ਗਿਆ। ਮੁਲਜ਼ਮਾਂ ਨੇ ਯੂ-ਟਿਊਬ ’ਤੇ ਦੇਖ ਕੇ 5-5 ਐੱਮ. ਐੱਲ. ਦੇ ਦੋ ਜ਼ਹਿਰੀਲੇ ਟੀਕੇ ਬਣਾਏ ਤੇ ਮੁਲਜ਼ਮ ਕੁੜੀ ਨੂੰ ਦਿੱਤੇ ਸਨ। ਇਸ 'ਚ 5 ਨੀਂਦ ਦੀਆਂ ਗੋਲੀਆਂ, ਕਾਕਰੋਚ ਮਾਰਨ ਵਾਲਾ ਹਿੱਟ ਅਤੇ ਸੈਨੀਟਾਈਜ਼ਰ ਮਿਲਾਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ ਮਹੀਨੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ, ਵੋਟਰ ਸੂਚੀ ਤਿਆਰ ਕਰਨ ਦੇ ਹੁਕਮ!
ਨਰਸ ਬਣ ਕੇ ਆਈ ਕੁੜੀ ਨੇ ਲਾਇਆ ਸੀ ਟੀਕਾ
ਗਾਇਨੀ ਵਾਰਡ 'ਚ ਦਾਖ਼ਲ ਹਰਮੀਤ ਨੂੰ ਇਕ ਕੁੜੀ ਨੇ ਟੀਕਾ ਲਾਇਆ ਸੀ। 15 ਨਵੰਬਰ ਨੂੰ ਰਾਤ 11 ਵਜੇ ਵਾਰਡ ਵਿਚ ਇਕ ਕੁੜੀ ਨੇ ਆ ਕੇ ਕਿਹਾ ਕਿ ਕਿਡਨੀ ਦੇ ਡਾਕਟਰ ਨੇ ਉਸ ਨੂੰ ਟੀਕਾ ਲਾਉਣ ਲਈ ਭੇਜਿਆ ਹੈ। ਨਰਸ ਬਣ ਕੇ ਆਈ ਕੁੜੀ ਨੇ ਟੀਕਾ ਲਾ ਦਿੱਤਾ, ਜਿਸ ਤੋਂ ਬਾਅਦ ਹਰਮੀਤ ਦੀ ਸਿਹਤ ਵਿਗੜਨ ਲੱਗੀ। ਪਰਿਵਾਰ ਵਾਲਿਆਂ ਨੂੰ ਕੁੜੀ ’ਤੇ ਸ਼ੱਕ ਹੋ ਗਿਆ। ਜਤਿੰਦਰ ਕੌਰ ਕੁੜੀ ਨੂੰ ਟੀਕੇ ਸਬੰਧੀ ਪੁੱਛਣ ਜਾ ਰਹੀ ਸੀ ਕਿ ਕੁੜੀ ਉਥੋਂ ਭੱਜਣ ਲੱਗੀ। ਜਤਿੰਦਰ ਕੌਰ ਨੇ ਟੀਕਾ ਲਾਉਂਦੀ ਕੁੜੀ ਨੂੰ ਆਪਣੇ ਮੋਬਾਇਲ ਫੋਨ ਵਿਚ ਕੈਦ ਕਰ ਲਿਆ ਸੀ।
ਸ਼ਰਤਾਂ ਪੂਰੀਆਂ ਕਰ ਕੇ ਸੌਂਪ ਦਿੱਤੀ ਜਾਵੇਗੀ ਲਾਸ਼
ਚੰਡੀਗੜ੍ਹ (ਪਾਲ) : ਪੀ. ਜੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਰੈਫ਼ਰ ਕਰਨ ਤੋਂ ਬਾਅਦ ਮਰੀਜ਼ ਨੂੰ 7 ਨਵੰਬਰ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਮਰੀਜ਼ ਨੇ ਐਤਵਾਰ ਸ਼ਾਮ 7 ਵਜੇ ਆਖ਼ਰੀ ਸਾਹ ਲਿਆ। ਜਿਸ ਸਮੇਂ ਪੀ. ਜੀ. ਆਈ. ਲਿਆਂਦਾ ਗਿਆ ਸੀ, ਕਿਡਨੀ ਦੀ ਸਮੱਸਿਆ ਸਮੇਤ ਕਈ ਸਮੱਸਿਆਵਾਂ ਸਨ। ਰੈਫ਼ਰਲ ਤੋਂ ਪਹਿਲਾਂ ਹੀ ਡਾਇਲਸਿਸ ਹੋ ਚੁੱਕਾ ਸੀ। 16 ਨਵੰਬਰ ਨੂੰ ਐਡਵਾਂਸ ਟਰਾਮਾ ਸੈਂਟਰ ਆਈ. ਸੀ. ਯੂ. ਸ਼ਿਫ਼ਟ ਕਰ ਦਿੱਤਾ ਸੀ। ਕਿਸੇ ਅਣਪਛਾਤੇ ਪਦਾਰਥ ਦਾ ਟੀਕਾ ਲਾਉਣ ਤੋਂ ਬਾਅਦ ਸਥਿਤੀ ਨੂੰ ਲਗਾਤਾਰ ਦੇਖਿਆ ਜਾ ਰਿਹਾ ਸੀ। ਹਾਲਾਂਕਿ ਹਾਲਤ ਵਿਗੜਦੀ ਗਈ ਅਤੇ ਇਲਾਜ ਦੇ ਬਾਵਜੂਦ ਸੁਧਾਰ ਨਹੀਂ ਹੋ ਰਿਹਾ ਸੀ। ਪੁਲਸ ਵਲੋਂ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅਗਲੇ ਮਹੀਨੇ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ, ਵੋਟਰ ਸੂਚੀ ਤਿਆਰ ਕਰਨ ਦੇ ਹੁਕਮ!
NEXT STORY