ਜਲੰਧਰ, (ਰਾਜੇਸ਼)- ਸ਼ਰਾਬ ਸਮੱਗਲਿੰਗ ਦੇ ਦੋਸ਼ ਵਿਚ ਥਾਣਾ 5 ਦੀ ਪੁਲਸ ਨੇ ਬਸਤੀ ਸ਼ੇਖ ਦੇ ਸ਼ਰਾਬ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ 5 ਦੇ ਏ. ਐੱਸ. ਆਈ. ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਸ਼ੇਖ ਦੇ ਸੱਤਰਾ ਮੁਹੱਲਾ ਦੇ ਰਹਿਣ ਵਾਲੇ ਨੌਜਵਾਨ ਅਜੇ ਪੁੱਤਰ ਅਰਵਿੰਦ ਜੋ ਕਿ ਘਰ ਵਿਚ ਸ਼ਰਾਬ ਰੱਖ ਕੇ ਸਪਲਾਈ ਕਰਦਾ ਹੈ, ਜਿਸਦੀ ਸੂਚਨਾ ਮਿਲਦਿਆਂ ਹੀ ਅਜੇ ਦੇ ਘਰ ਵਿਚ ਛਾਪੇਮਾਰੀ ਕੀਤੀ ਤਾਂ ਉਥੋਂ 8 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਸ਼ਰਾਬ ਕਬਜ਼ੇ ਵਿਚ ਲੈ ਕੇ ਸਮੱਗਲਰ ਅਜੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਓਵਰਲੋਡਿਡ ਟਰੱਕ-ਟਰਾਲੀਆਂ ਕਾਰਨ ਅਮਰਕੋਟ ਦੀ ਟਰੈਫਿਕ ਸਮੱਸਿਆ ਦਾ ਬੁਰਾ ਹਾਲ
NEXT STORY