ਰਾਏਕੋਟ (ਰਾਏ ਬੱਬਰ) - ਰਾਏਕੋਟ ਸ਼ਹਿਰ ’ਚ ਪੁਲਸ ਦੀ ਨਿਕੰਮੀ ਕਾਰਗੁਜਾਰੀ ਕਾਰਨ ਚੋਰ-ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹ ਦਿਨ-ਦਿਹਾੜੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਇਸੇ ਤਰ੍ਹਾਂ ਬੀਤੇ ਦਿਨ ਸ਼ਾਮ 5 ਵਜੇ ਦੇ ਕਰੀਬ 4 ਹਥਿਆਰਬੰਦ ਲੁਟੇਰਿਆਂ ਵਲੋਂ ਰਾਏਕੋਟ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਦੁਕਾਨਦਾਰ ਤੋਂ ਸਾਢੇ 3 ਲੱਖ ਰੁਪਏ ਦੀ ਨਗਦੀ ਖੋਹ ਕੇ ਲੈ ਜਾਣ ਦੀ ਸੂਚਨਾ ਮਿਲੀ ਹੈ। ਲੁੱਟ ਦੀ ਇਸ ਵਾਰਦਾਤ ਨੇ ਰਾਏਕੋਟ ਪੁਲਸ ਦੇ ਨਿਕੰਮੇ ਸਰੁੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸੁਸ਼ੀਲ ਕੁਮਾਰ ਐਂਡ ਬ੍ਰਦਰਜ਼ ਕੰਪਨੀ ਦੇ ਪੰਕਜ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸ਼ਾਮ 5 ਵਜੇ ਕੁਝ ਨੌਜਵਾਨ ਉਸ ਦੀ ਦੁਕਾਨ 'ਤੇ ਆ ਕੇ ਘਿਓ ਦੇ ਰੇਟ ਪੁੱਛਣ ਲੱਗ ਪਏ, ਜਿਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਬਾਹਰ ਕੱਢ ਲਏ।
ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਉਨ੍ਹਾਂ ਦੁਕਾਨ 'ਚ ਪਈ ਨਗਦੀ ਦੀ ਮੰਗ ਕੀਤੀ, ਜਿਸ ਦਾ ਵਿਰੋਧ ਕਰਨ ’ਤੇ ਦੋ ਲੁਟੇਰੇ ਉਸ ਨੂੰ ਫੜ ਲੈਂਦੇ ਹਨ ਅਤੇ ਕਾਉਂਟਰ ਥੱਲੇ ਰੱਖਿਆ ਰੁਪਇਆ ਵਾਲਾ ਬੈਗ ਚੁੱਕ ਕੇ ਭੱਜ ਜਾਂਦੇ ਹਨ। ਦੁਕਾਨਦਾਰ ਨੇ ਦੱਸਿਆ ਕਿ ਉਕਤ ਬੈਂਗ ’ਚ ਪਏ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਦੀ ਰਕਨ ਲੈ ਕੇ ਭੱਜ ਹਏ। ਘਟਨਾ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਰਾਏਕੋਟ ਸੁਖਨਾਜ ਸਿੰਘ, ਐੱਸ.ਐੱਚ.ਓ. ਅਮਰਜੀਤ ਸਿੰਘ ਗੋਗੀ ਘਟਨਾ ਸਥਾਨ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ।
ਨਾਬਾਲਗ ਲੜਕੀ ਨੇ ਦਿੱਤਾ ਮਤਰੇਏ ਭਰਾ ਦੀ ਬੱਚੀ ਨੂੰ ਜਨਮ
NEXT STORY