ਫਰੀਦਕੋਟ (ਜਗਤਾਰ) - ਹਰਿਆਣੇ ਤੋਂ ਬਾਅਦ ਹੁਣ ਪੰਜਾਬ 'ਚ ਵੀ ਬੱਚਿਆਂ ਲਈ ਰੇਲਗੱਡੀ ਵਾਲਾ ਸਕੂਲ ਬਣ ਗਿਆ ਹੈ। ਇਹ ਰੇਲਗੱਡੀ ਵਾਲਾ ਸਕੂਲ ਫਰੀਦਕੋਟ ਦੇ ਪਿੰਡ ਵਾੜਾ ਭਾਈ ਦਾ ਸਰਕਾਰੀ ਹਾਈ ਸਕੂਲ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਸਨ ਪਰ ਇਨ੍ਹਾਂ ਦਾਅਵਿਆਂ ਨੂੰ ਪਿੰਡ ਦੀ ਪੰਚਾਇਤ ਤੇ ਅਧਿਆਪਕਾਂ ਨੇ ਪੂਰਾ ਕਰ ਦਿਖਾਇਆ। ਇਸ ਸਕੂਲ ਦੀ ਇਮਾਰਤ ਨੂੰ ਅਧਿਆਪਕ ਜਗਸੀਰ ਸਿੰਘ ਦੇ ਯਤਨਾਂ ਨਾਲ ਇਕ ਰੇਲਗੱਡੀ ਦੀ ਦਿਖ ਪ੍ਰਦਾਨ ਕੀਤੀ ਗਈ ਹੈ, ਜਿਸ ਨੂੰ ਵਾੜਾ ਭਾਈ ਐਕਸਪ੍ਰੈਸ ਦਾ ਨਾਮ ਦਿੱਤਾ ਗਿਆ ਹੈ। ਇਸ ਇਮਾਰਤ 'ਚ 7 ਕਮਰੇ ਹਨ, ਜਿਨ੍ਹਾਂ ਨੂੰ ਡੱਬਿਆਂ ਦੀ ਦਿੱਖ ਦੇ ਕੇ ਬਕਾਇਦਾ ਨੰਬਰਿੰਗ ਵੀ ਦਿੱਤੀ ਗਈ ਹੈ।

ਸਕੂਲ ਦੀ ਰੇਲਗੱਡੀ ਵਾਲੀ ਦਿਖ ਨਾਲ ਬੱਚਿਆਂ 'ਚ ਸਿਖਿਆ ਦੇ ਪ੍ਰਤੀ ਅਤੇ ਸਕੂਲ ਆਉਣ ਦੀ ਰੁਚੀ ਹੋਰ ਜ਼ਿਆਦਾ ਵਧ ਗਈ। ਬੱਚੇ ਇਸ ਰੇਲਗੱਡੀ 'ਚ ਬੈਠ ਕੇ ਜ਼ਿੰਦਗੀ 'ਚ ਸਫਲਤਾ ਦੇ ਰਸਤੇ ਤੈਅ ਕਰਨ ਦੇ ਸੁਪਨੇ ਦੇਖ ਰਹੇ ਹਨ। ਇਸ ਸਕੂਲ 'ਚ 175 ਬੱਚੇ ਅਤੇ 16 ਅਧਿਆਪਕ ਹਨ। ਅਧਿਆਪਕ ਜਗਸੀਰ ਸਿੰਘ ਦਾ ਕਹਿਣਾ ਹੈ ਕਿ ਉਹ ਪੰਚਾਇਤ ਦੇ ਸਹਿਯੋਗ ਨਾਲ ਹੁਣ ਇਸ ਸਕੂਲ 'ਚ ਪਾਰਕ ਬਣਾ ਰਹੇ ਹਨ ਤਾਂ ਜੋ ਸਕੂਲ ਨੂੰ ਹੋਰ ਵਧੀਆਂ ਦਿਖ ਦਿੱਤੀ ਜਾ ਸਕੇ।
ਹੇਠਲੇ ਰੈਂਕ ਦੇ ਪੁਲਸ ਮੁਲਾਜ਼ਮਾਂ ਲਈ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਦੇ ਨਿਰਦੇਸ਼
NEXT STORY