ਚੰਡੀਗੜ੍ਹ, (ਮਨਪ੍ਰੀਤ)-ਪੰਜਾਬ ਅੰਦਰ ਕਣਕ ਦੀ ਸੁਸਤ ਖ਼ਰੀਦ ਤੇ ਬੇਮੌਸਮੇ ਮੀਂਹ ਕਾਰਨ ਖ਼ਰਾਬ ਹੋਈ ਕਣਕ ਸਬੰਧੀ ਖ਼ਰੀਦ ਨਿਯਮਾਂ ’ਚ ਢਿੱਲ ਨਾ ਦਿੱਤੇ ਜਾਣ ਦੇ ਵਿਰੋਧ ’ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ।
ਕਣਕ ਦੀ ਬੇਕਦਰੀ ਅਤੇ ਹੋ ਰਹੀ ਲੁੱਟ ਤੋਂ ਨਾਰਾਜ਼ ਸੰਯੁਕਤ ਕਿਸਾਨ ਮੋਰਚਾ, ਕਿਸਾਨ-ਮਜ਼ਦੂਰ ਮੋਰਚਾ (ਚੈਪਟਰ ਪੰਜਾਬ) ਅਤੇ ਆਜ਼ਾਦ ਕਿਸਾਨ ਮੋਰਚਾ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ 17 ਅਪ੍ਰੈਲ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਪੰਜਾਬ ਭਰ ’ਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਤੁਰੰਤ ਖ਼ਰੀਦ ਨਿਯਮਾਂ ’ਚ ਢਿੱਲ ਦੇ ਕੇ ਕਣਕ ਦੀ ਖ਼ਰੀਦ ਸ਼ੁਰੂ ਨਾ ਕੀਤੀ ਤਾਂ ਇਸ ਰੇਲ ਜਾਮ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਦਿਨ ਅਤੇ ਰਾਤ ਵਿਚ 22.4 ਡਿਗਰੀ ਦਾ ਅੰਤਰ, ਦੁਪਹਿਰ ਵੇਲੇ ਦਿੱਤੀ ਗਰਮੀ ਨੇ ਦਸਤਕ
NEXT STORY