ਚੰਡੀਗੜ੍ਹ (ਰੋਹਾਲ) : ਮਾਰਚ ਅਤੇ ਅਪ੍ਰੈਲ ਦੇ ਪਹਿਲੇ ਪਖਵਾੜੇ ਦੇ ਕਦੇ ਠੰਡ ਤਾਂ ਕਦੇ ਖੁਸ਼ਨੁਮਾ ਮੌਸਮ ਤੋਂ ਬਾਅਦ ਹੁਣ ਸ਼ਹਿਰ 'ਚ ਹਲਕੀ ਗਰਮੀ ਦੀ ਆਮਦ ਮਹਿਸੂਸ ਹੋਣ ਲੱਗੀ ਹੈ। ਬੁੱਧਵਾਰ ਨੂੰ ਤਾਪਮਾਨ 'ਚ ਵਾਧੇ ਦੇ ਨਾਲ ਇਸ ਸਾਲ ਪਹਿਲੀ ਵਾਰ ਗਰਮੀ ਦਾ ਅਹਿਸਾਸ ਹੋਇਆ। ਅਜਿਹਾ ਇਸ ਲਈ ਹੋਇਆ ਕਿਉਂਕਿ ਸਾਲ 'ਚ ਪਹਿਲੀ ਵਾਰ ਪਾਰਾ 37 ਡਿਗਰੀ ਦੇ ਨੇੜੇ ਪਹੁੰਚਿਆ। ਹਾਲਾਂਕਿ, ਰਾਤਾਂ ਹਾਲੇ 16.4 ਡਿਗਰੀ ਦੇ ਘੱਟ ਤੋਂ ਘੱਟ ਤਾਪਮਾਨ ਨਾਲ ਠੰਡੀਆਂ ਬਣੀਆਂ ਹੋਈਆਂ ਹਨ ਪਰ ਦਿਨ ਦੇ ਤਾਪਮਾਨ 'ਚ ਰਾਤ ਦੇ ਮੁਕਾਬਲੇ 22.4 ਡਿਗਰੀ ਦਾ ਵਾਧਾ ਹੋਇਆ।
ਇਸ ਤਰ੍ਹਾ ਦਿਨ ਦਾ ਤਾਪਮਾਨ ਬੁੱਧਵਾਰ ਦੁਪਹਿਰ 36.8 ਰਿਹਾ। ਆਉਣ ਵਾਲੇ ਦਿਨਾਂ 'ਚ ਗਰਮੀ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਪਰ ਪੰਜਾਬ ਅਤੇ ਹਰਿਆਣਾ 'ਚ ਪਾਰਾ ਅਚਾਨਕ ਛਾਲ ਮਾਰ ਕੇ 40 ਡਿਗਰੀ ਜਾ ਪਹੁੰਚਿਆ ਹੈ। ਹਰਿਆਣਾ ਦੇ ਰੋਹਤਕ ਅਤੇ ਫਰੀਦਾਬਾਦ ਵਿਚ ਬੁੱਧਵਾਰ ਦੁਪਹਿਰ ਪਾਰਾ 40 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ। ਮੌਸਮ ਵਿਭਾਗ ਅਨੁਸਾਰ ਵੀ ਆਉਣ ਵਾਲੇ ਦਿਨਾਂ ਵਿਚ ਕੋਈ ਅਜਿਹਾ ਸਿਸਟਮ ਸਰਗਰਮ ਹੁੰਦਾ ਨਹੀਂ ਦਿਖ ਰਿਹਾ, ਜੋ ਮਾਰਚ ਜਾਂ ਅਪ੍ਰੈਲ ਵਰਗੇ ਮੌਸਮ ਦੀ ਵਾਪਸੀ ਦੁਬਾਰਾ ਕਰਵਾਏ। ਆਉਣ ਵਾਲੇ ਦਿਨਾਂ 'ਚ ਤਾਪਮਾਨ ਵੱਧ ਕੇ 38 ਤੋਂ 40 ਡਿਗਰੀ ਦੇ ਵਿਚਕਾਰ ਜਾ ਸਕਦਾ ਹੈ।
ਵਿਕਰਮਜੀਤ ਕੇਸ ਵਿਚ ਸੱਸ ਦੀ ਅਗਾਊਂ ਜ਼ਮਾਨਤ ਖਾਰਜ, FSL ਰਿਪੋਰਟ ਮਗਰੋਂ ਹੀ ਹੋਵੇਗੀ ਅਗਲੀ ਕਾਰਵਾਈ
NEXT STORY