ਜੈਤੋ (ਰਘੁਨੰਦਨ ਪਰਾਸ਼ਰ)- ਰੇਲਵੇ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਰੇਲਵੇ ਬੋਰਡ ਨੇ ਕੈਟਰਿੰਗ ਸੇਵਾਵਾਂ ਦੇ ਸਾਰੇ ਪਹਿਲੂਆਂ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇਕ ਵਿਆਪਕ ਨਿਰੀਖਣ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਹ ਮੁਹਿੰਮ 23 ਤੋਂ 29 ਜੂਨ ਤੱਕ ਚਲਾਈ ਜਾਵੇਗੀ। ਇਸ ਮੁਹਿੰਮ ਦਾ ਉਦੇਸ਼ ਕੈਟਰਿੰਗ ਸੇਵਾਵਾਂ ਵਿਚ ਕਮੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਠੀਕ ਕਰਨਾ ਹੈ, ਜਿਸ ਨਾਲ ਰੇਲਵੇ ਯਾਤਰੀਆਂ ਲਈ ਸੇਵਾ ਦੇ ਉੱਚੇ ਮਿਆਰਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਇਸੇ ਲੜੀ ਤਹਿਤ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਵਲੋਂ ਰੇਲਗੱਡੀ ਨੰਬਰ 12331 (ਹਿਮਗਿਰੀ ਐਕਸਪ੍ਰੈਸ) ਦੀ ਡੂੰਘਾਈ ਨਾਲ ਜਾਂਚ ਕੀਤੀ ਗਈ, ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਰੇਲ ਨੀਰ ਅਤੇ ਕੈਟਰਿੰਗ ਉਤਪਾਦ ਉਚਿਤ ਦਰਾਂ ’ਤੇ ਵੇਚੇ ਜਾ ਰਹੇ ਹਨ ਜਾਂ ਨਹੀਂ। ਹਿਮਗਿਰੀ ਐਕਸਪ੍ਰੈਸ ਦੇ ਸਾਰੇ ਏਅਰ ਕੰਡੀਸ਼ਨਡ ਅਤੇ ਸਲੀਪਰ ਕੋਚਾਂ ਦੇ ਰੇਲਵੇ ਯਾਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ 11 ਰੇਲਵੇ ਯਾਤਰੀਆਂ ਨੇ ਦੱਸਿਆ ਕਿ ਖਾਣ-ਪੀਣ ਵਾਲੀਆਂ ਵਸਤਾਂ ’ਤੇ ਤੈਅ ਫੀਸ ਤੋਂ ਵੱਧ ਵਸੂਲੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਮਾਂ ਤੇ ਧੀ ਨੂੰ ਮਾਰ ਕੇ ਅਕਾਲੀ ਆਗੂ ਨੇ ਖ਼ੁਦ ਨੂੰ ਵੀ ਮਾਰੀ ਗੋਲ਼ੀ, ਪਾਲਤੂ ਕੁੱਤੇ ਨੂੰ ਵੀ ਨਾ ਬਖ਼ਸ਼ਿਆ
ਹਿਮਗਿਰੀ ਐਕਸਪ੍ਰੈਸ ਦੀ ਪੈਂਟਰੀ ਕਾਰ ’ਚੋਂ 102 ਪਾਣੀ ਦੀਆਂ ਬੋਤਲਾਂ ਜੋ ਕਿ ਰੇਲਵੇ ਦੁਆਰਾ ਵਰਜਿਤ (ਅਣਪ੍ਰਵਾਨਿਤ ਬ੍ਰਾਂਡ) ਹਨ, ਮਿਲੀਆਂ, ਇਨ੍ਹਾਂ ਸਾਰੀਆਂ ਪਾਣੀ ਦੀਆਂ ਬੋਤਲਾਂ ਨੂੰ ਲੋੜੀਂਦੀ ਕਾਰਵਾਈ ਲਈ ਜ਼ਬਤ ਕਰ ਲਿਆ ਗਿਆ। ਰਸੋਈ ਅਤੇ ਪੈਂਟਰੀ ਕਾਰ ਦੀ ਸਫ਼ਾਈ ਦੇ ਨਾਲ-ਨਾਲ ਭੋਜਨ ਦੀ ਗੁਣਵੱਤਾ ਅਤੇ ਮਾਤਰਾ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼, ਖੇਤਾਂ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿੰਡ ਰੜਾ ਦੇ ਵੇਟਲਿਫਟਰ ਨੇ ਆਸਟ੍ਰੇਲੀਆ 'ਚ ਹੋਈਆਂ ਮਾਸਟਰਜ਼ ਗੇਮਜ਼ 'ਚ ਜਿੱਤਿਆ ਗੋਲਡ ਮੈਡਲ
NEXT STORY