ਫਿਰੋਜ਼ਪੁਰ, (ਮਲਹੋਤਰਾ)-ਪਾਕਿਸਤਾਨ ਦੇ ਨਾਲ ਵਪਾਰ ਬੰਦ ਹੋਣ ਤੋਂ ਬਾਅਦ ਰੇਲ ਮੰਡਲ ਦੇ ਵੱਖ-ਵੱਖ ਸਟੇਸ਼ਨਾਂ 'ਤੇ ਖਾਲੀ ਪਏ ਰੇਲਵੇ ਵਿਭਾਗ ਦੇ ਗੋਦਾਮਾਂ ਦੀ ਵਰਤੋਂ ਦੇਸ਼ ਦੀ ਪ੍ਰਮੁੱਖ ਫੂਡ ਏਜੰਸੀ ਐੱਫ. ਸੀ. ਆਈ. ਅਨਾਜ ਰੱਖਣ ਲਈ ਕਰੇਗੀ। ਕੇਂਦਰ ਸਰਕਾਰ ਦੇ ਫੂਡ ਮੰਤਰਾਲੇ ਨੇ ਰੇਲਵੇ ਵਿਭਾਗ ਤੋਂ ਸਾਰੇ ਖਾਲੀ ਪਏ ਗੋਦਾਮਾਂ ਦਾ ਵੇਰਵਾ ਮੰਗਿਆ ਹੈ, ਜਿਥੇ ਅਨਾਜ ਰੱਖਿਆ ਜਾ ਸਕਦਾ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇ ਗੰਗਸਰ ਜੈਤੋ, ਗੁਰੂਹਰਸਹਾਏ, ਜਲਾਲਾਬਾਦ, ਮੁੱਲਾਂਪੁਰ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ਦੀ ਕਰੀਬ 5300 ਸਕੇਅਰ ਮੀਟਰ ਗੁੱਡਜ਼ ਸ਼ੈੱਡ ਦੀ ਡਿਟੇਲ ਭੇਜੀ ਗਈ ਹੈ। ਇਨ੍ਹਾਂ ਗੋਦਾਮਾਂ 'ਚ ਐੱਫ. ਸੀ. ਆਈ. ਵੱਲੋਂ ਅਨਾਜ ਸਟੋਰ ਕੀਤਾ ਜਾਵੇਗਾ ਅਤੇ ਅਨਾਜ ਸਟੋਰ ਹੋਣ ਤੋਂ ਬਾਅਦ ਇਨ੍ਹਾਂ ਗੋਦਾਮਾਂ ਅਤੇ ਅਨਾਜ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸਟੇਟ ਗੌਰਮਿੰਟ ਅਤੇ ਐੱਫ. ਸੀ. ਆਈ. ਅਧਿਕਾਰੀਆਂ ਦੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਦੌਰਾ ਮੁਕੰਮਲ ਕਰ ਪਰਤੇ ਪੰਜਾਬ
NEXT STORY