ਲੁਧਿਆਣਾ (ਗੌਤਮ) : ਤਾਲਾਬੰਦੀ ਦੌਰਾਨ ਪੈਸੰਜਰ ਟਰੇਨਾਂ ਬੰਦ ਹੋਣ ਕਾਰਣ ਰੇਲਵੇ ਨੇ ਆਪਣੀ ਆਮਦਨ ਵਧਾਉਣ ਲਈ ਮਾਲ ਗੱਡੀਆਂ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਇਹ ਹੁਣ ਆਨ-ਡਿਮਾਂਡ ਉਪਲੱਬਧ ਹੋਣਗੀਆਂ ਅਤੇ ਇਸ ਲਈ ਵੱਖਰੇ ਤੌਰ ’ਤੇ ਪ੍ਰਾਜੈਕਟ ਤਿਆਰ ਕਰ ਕੇ ਜ਼ੋਨਲ ਪੱਧਰ ’ਤੇ ਵਿਕਾਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਰੇਲਵੇ ਬੋਰਡ ਦੇ ਅਧਿਕਾਰੀਆਂ ਮੁਤਾਬਕ ਮਾਲ ਗੱਡੀਆਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਰੇਲਵੇ ਮਹਿਕਮੇ ਵੱਲੋਂ ਮੁਸਾਫਰਾਂ ਦੀ ਸਹੂਲਤ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਹਾਲੀ 'ਚ ਕੋਰੋਨਾ ਕਾਰਨ 11ਵੀਂ ਮੌਤ, 18 ਨਵੇਂ ਕੇਸਾਂ ਦੀ ਪੁਸ਼ਟੀ
ਅਗਲੇ 5 ਸਾਲਾਂ 'ਚ ਰੇਲਵੇ ਦਾ ਟੀਚਾ ਮੁਸਾਫਰਾਂ ਦੀ ਗਿਣਤੀ ਨੂੰ ਵੀ ਦੁੱਗਣਾ ਕਰਨਾ ਹੈ, ਇਸ ਲਈ ਰੇਲਵੇ ਵੱਲੋਂ ਨਵੀਂ ਟੈਕਨਾਲੋਜੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਰੇਲਵੇ ਮੁੱਖ ਮਾਰਗ ’ਤੇ ਮੁਸਾਫਰਾਂ ਨੂੰ ਕਨਫਰਮ ਟਿਕਟ ਦੇਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਮੁਤਾਬਕ ਨਵੀਂ ਦਿੱਲੀ-ਜੰਮੂ, ਅੰਮ੍ਰਿਤਸਰ, ਮੁੰਬਈ ਅਤੇ ਕੋਲਕਾਤਾ ਰੂਟ ’ਤੇ ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਾਜਵਾ ਨੇ 'ਕੋਰੋਨਾ' ਨੂੰ ਦਿੱਤੀ ਮਾਤ, ਮਿਲੀ ਹਸਪਤਾਲ ਤੋਂ ਛੁੱਟੀ
ਕੋਰੋਨਾ ਆਫ਼ਤ ਦੇ ਕਾਰਨ ਕਾਵੜ ਯਾਤਰਾ ਮੁਲਤਵੀ, ਕਾਵੜੀਏ ਮਾਯੂਸ
NEXT STORY