ਦੋਰਾਹਾ(ਗੁਰਮੀਤ ਕੌਰ)-ਦੋਰਾਹਾ ਤੋਂ ਰਾਮਪੁਰ ਨੂੰ ਜਾਣ ਵਾਲੇ ਸਰਹੰਦ ਨਹਿਰ ਕਿਨਾਰੇ ਰੇਲਵੇ ਫਾਟਕ ਜਿੱਥੇ ਹਰ ਪਲ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਰਹਿੰਦੇ ਹਨ, ਉਥੇ ਦੂਜੇ ਪਾਸੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਫਾਟਕਾਂ ਦਾ ਬੰਦ ਹੋਣਾ ਅਤੇ ਟਰੇਨਾਂ ਦਾ ਲੰਘਣਾ ਵੀ ਰਾਹੀਗਰਾਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਜੇਕਰ ਗੱਲ ਕੀਤੀ ਜਾਵੇ ਰੇਲਵੇ ਵਿਭਾਗ ਦੇ ਟਰੇਨਾਂ ਨੂੰ ਝੰਡੀ ਦਿਖਾਉਣ ਵਾਲੇ ਮੁਲਾਜ਼ਮਾਂ ਦੀ, ਤਾਂ ਉਨ੍ਹਾਂ ਬਾਰੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਹ ਕੇਵਲ ਟਰੇਨਾਂ ਨੂੰ ਝੰਡੀਆਂ ਦਿਖਾਉਣ ਦੀ ਡਿਊਟੀ ਕਰਦੇ ਹਨ ਨਾ ਕਿ ਬੰਦ ਫਾਟਕਾਂ ਥੱਲਿਓਂ ਲੰਘਣ ਵਾਲੇ ਵਾਹਨ ਚਾਲਕਾਂ ਦੀ। ਜਿਵੇਂ ਹੀ ਫਾਟਕ ਬੰਦ ਹੋਣ ਲੱਗਦਾ ਹੈ ਤਾਂ ਸਿਗਨਲ ਦੀ ਆਵਾਜ਼ ਸੁਣਦੇ ਸਾਰ ਹੀ ਦੂਰੋਂ-ਦੂਰੋਂ ਆਉਂਦੇ ਵਾਹਨ ਦੀ ਰਫਤਾਰ ਵਧਾ ਦਿੰਦੇ ਹਨ ਤਾਂ ਜੋ ਫਾਟਕ ਬੰਦ ਹੋਣ ਤੋਂ ਪਹਿਲਾਂ ਹੀ ਗੁਜ਼ਰ ਜਾਣ। ਅਜਿਹੇ ਆਲਮ 'ਚ ਇਧਰ-ਉਧਰੋਂ ਆਉਂਦੇ ਵਾਹਨਾਂ 'ਚ ਹਫੜੀ-ਦਫੜੀ ਮੱਚ ਜਾਂਦੀ ਹੈ। ਅਜਿਹਾ ਇਕ ਦ੍ਰਿਸ਼ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਫਾਟਕ ਬੰਦ ਹੋਣ ਦਾ ਸਿਗਨਲ ਸੁਣਦੇ ਹੀ ਦੂਰੋਂ ਆ ਰਹੀ ਇਕ ਗੱਡੀ ਨੇ ਫਾਟਕਾਂ ਨੂੰ ਬੰਦ ਹੋਣ ਤੋਂ ਪਹਿਲਾਂ ਹੀ ਪਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀ ਪਰ ਰੇਲਵੇ ਮੁਲਾਜ਼ਮ ਨੇ ਫਾਟਕ ਬੰਦ ਕਰ ਦਿੱਤਾ ਤਾਂ ਗੱਡੀ ਫਾਟਕਾਂ ਦੇ ਵਿਚਕਾਰ ਫਸ ਗਈ। ਦੇਖਦੇ ਹੀ ਦੇਖਦੇ ਖੰਨਾ ਸਾਈਡ ਤੋਂ ਤੇਜ਼ ਰਫਤਾਰ ਟਰੇਨ ਆ ਗਈ, ਜੋ ਕਿ ਫਾਟਕਾਂ 'ਚ ਫਸੀ ਗੱਡੀ ਦੇ ਐਨ ਕੋਲੋਂ ਗੁਜ਼ਰ ਗਈ ਅਤੇ ਇੰਝ ਜਾਪਦਾ ਸੀ ਕਿ ਕੋਈ ਵੀ ਅਣਸੁਖਾਵੀਂ ਦੁਰਘਟਨਾ ਵਾਪਰ ਸਕਦੀ ਸੀ। ਦੂਸਰੇ ਪਾਸੇ ਕਾਰ ਸਵਾਰ ਕਾਰ ਨੂੰ ਸਾਈਡ 'ਤੇ ਕਰਨ ਲਈ ਦੋ-ਚਾਰ ਹੁੰਦੇ ਦੇਖੇ ਗਏ। ਕੋਲ ਖੜ੍ਹੇ ਇਹ ਸੀਨ ਦੇਖ ਰਹੇ ਰਾਹੀਗਰਾਂ ਦਾ ਕਹਿਣਾ ਸੀ ਕਿ ਟਰੇਨਾਂ ਨੂੰ ਝੰਡੀਆਂ ਦਿਖਾਉਣ ਵਾਲੇ ਮੁਲਾਜ਼ਮ ਫਾਟਕ ਬੰਦ ਕਰਕੇ ਕਿਧਰੇ ਗੁੰਮ ਹੋ ਜਾਂਦੇ ਹਨ ਅਤੇ ਫਾਟਕ ਬੰਦ ਦੀ ਸਥਿਤੀ 'ਚ ਰਾਹਗੀਰ ਫਾਟਕਾਂ ਦੇ ਥੱਲਿਓਂ ਵਾਹਨ ਲੰਘਾਉਂਦੇ ਸਮੇਂ ਮੌਤ ਨੂੰ ਸੱਦਾ ਦਿੰਦੇ ਜਾਪਦੇ ਹਨ। ਅਜਿਹੇ ਆਲਮ 'ਚ ਵਾਹਨ ਚਾਲਕਾਂ ਨੂੰ ਰੋਕਣ ਜਾਂ ਟਰੇਨ ਆਉਣ ਦਾ ਸਿਗਨਲ ਦੇਣ ਲਈ ਰੇਲਵੇ ਦੇ ਝੰਡੀਆਂ ਦਿਖਾਉਣ ਵਾਲੇ ਮੁਲਾਜ਼ਮ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ ਅਤੇ ਲੋਕ ਮੌਤ ਤੋਂ ਭੈਅਭੀਤ ਹੁੰਦੇ ਬੰਦ ਫਾਟਕਾਂ ਵਿਚੋਂ ਵਾਹਨ ਲੰਘਾਉਣ 'ਚ ਕਾਹਲੀ ਕਰਦੇ ਆਮ ਦੇਖੇ ਜਾ ਸਕਦੇ ਹਨ। ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਟਰੇਨਾਂ ਨੂੰ ਝੰਡੀਆਂ ਦਿਖਾਉਣ ਵਾਲੇ ਮੁਲਾਜ਼ਮਾਂ ਨੂੰ ਫਾਟਕ ਬੰਦ ਕਰਨ ਤੋਂ ਬਾਅਦ ਟਰੇਨਾਂ ਲੰਘਾਉਣ ਤੱਕ ਰਾਹਗੀਰਾਂ 'ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਟਰੇਨ ਆਉਣ 'ਤੇ ਵਾਹਨ ਚਾਲਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ।
ਘਰ 'ਚ ਪੋਸਤ ਦੀ ਖੇਤੀ ਕਰਨ ਦੇ ਮਾਮਲੇ 'ਚ ਪਿਉ ਗ੍ਰਿਫਤਾਰ, ਪੁੱਤ ਫਰਾਰ
NEXT STORY