ਜਲੰਧਰ(ਗੁਲਸ਼ਨ)— ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਅੱਜ ਪੂਰੇ ਪੰਜਾਬ ਦੇ ਲੋਕੋ ਪਾਇਲਟਸ ਨੇ ਧਰਨਾ ਦਿੱਤਾ ਹੈ। ਉਨ੍ਹਾਂ ਦੀ ਮੰਗ ਸੀ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਦੋਵੇਂ ਡਰਾਈਵਰਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਤੁਹਾਨੂੰ ਦੱਸ ਦਈਏ 7 ਦਸੰਬਰ ਨੂੰ ਫਿਰੋਜ਼ਪੁਰ ਤੋਂ ਚਲੀ ਟਰੇਨ ਜਦੋਂ ਨਕੋਦਰ ਪਹੁੰਚੀ ਤਾਂ ਗਊਆਂ ਦਾ ਝੁੰਡ ਟਰੇਨ ਦੇ ਅੱਗੇ ਆ ਗਿਆ। ਲੋਕੋ ਪਾਇਲਟਸ ਪਿਆਰਾ ਸਿੰਘ ਅਤੇ ਨਵੀਨ ਵਰਮਾ ਨੇ ਟਰੇਨ ਨੂੰ ਬ੍ਰੇਕ ਤਾਂ ਲਗਾਈ ਪਰ ਇਸ ਦੇ ਬਾਵਜੂਦ ਇਕ ਗਾਂ ਦੀ ਮੌਤ ਹੋ ਗਈ ਸੀ, ਜਿਸ 'ਤੇ ਚਰਵਾਹਿਆਂ ਨੇ ਲੋਕੋ ਪਾਇਲਟ ਦੀ ਕੁੱਟਮਾਰ ਕਰ ਦਿੱਤੀ ਸੀ। ਉਸ ਦਾ ਵਿਰੋਧ ਜਤਾਉਂਦੇ ਹੋਏ ਸਾਰਿਆਂ ਨੇ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲਿਆਂ ਨੂੰ ਫੜਿਆ ਜਾਵੇ।
ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਝੂਠੇ : ਬ੍ਰਹਮਪੁਰਾ
NEXT STORY