ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਰੇਲਵੇ ਕੋਵਿਡ ਮਹਾਮਾਰੀ ਨਾਲ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ 'ਚ ਦਿਨ-ਰਾਤ ਤਰਲ ਮੈਡੀਕਲ ਆਕਸੀਜਨ ਮੁਹੱਈਆ ਕਰਾਉਣ ਚ ਲੱਗੀ ਹੋਈ ਹੈ। ਰੇਲਵੇ ਨੇ ਹੁਣ ਤੱਕ ਆਕਸੀਜਨ ਐਕਸਪ੍ਰੈਸ ਵਲੋਂ 30,000 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇਸ਼ ਦੀ ਸੇਵਾ 'ਚ ਪਹੁੰਚਾ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ 'ਚ 1734 ਤੋਂ ਵੱਧ ਟੈਂਕਰਾਂ ’ਚ ਤਕਰੀਬਨ 30,182 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਪਹੁੰਚਾਈ ਹੈ। ਹੁਣ ਤੱਕ 421 ਆਕਸੀਜਨ ਐਕਸਪ੍ਰੈਸ ਨੇ ਆਪਣੀ ਯਾਤਰਾ ਪੂਰੀ ਕੀਤੀ ਹੈ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਦਿੱਤੀ ਹੈ। ਅੱਜ 177 ਮੀਟ੍ਰਿਕ ਟਨ ਤੋਂ ਵੱਧ ਮੈਡੀਕਲ ਆਕਸੀਜਨ 2 ਲੋਡਿੰਗ ਆਕਸੀਜਨ ਐਕਸਪ੍ਰੈਸ 10 ਟੈਂਕਰਾਂ ’ਚ ਵੱਖ-ਵੱਖ ਲੋੜਵੰਦ ਰਾਜਾਂ ਨੂੰ ਜਾ ਰਹੇ ਹਨ। ਭਾਰਤੀ ਰੇਲਵੇ ਦੀ ਇਹ ਕੋਸ਼ਿਸ਼ ਹੈ ਕਿ ਆਕਸੀਜਨ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ’ਚ ਵੱਧ ਤੋਂ ਵੱਧ ਮੈਡੀਕਲ ਆਕਸੀਜਨ ਪਹੁੰਚਾਈ ਜਾਵੇ। ਰੇਲਵੇ ਨੇ ਦੱਸਿਆ ਕਿ ਇਸ ਸਮੇਂ ਤੱਕ ਮਹਾਰਾਸ਼ਟਰ ’ਚ ਆਕਸੀਜਨ ਐਕਸਪ੍ਰੈਸ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ 'ਚ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਹਰਿਆਣਾ ’ਚ 2354 ਮੀਟ੍ਰਿਕ, ਰਾਜਸਥਾਨ ’ਚ 98 ਮੀਟ੍ਰਿਕ ਟਨ, ਉਤਰਾਖੰਡ ’ਚ 320 ਮੀਟ੍ਰਿਕ ਟਨ, ਕਰਨਾਟਕ ’ਚ 3782 ਮੀਟ੍ਰਿਕ ਟਨ, ਉਤਰਾਖੰਡ ’ਚ 320 ਮੀਟ੍ਰਿਕ ਟਨ, ਤਮਿਲਨਾਡੂ ’ਚ 4941 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 3664 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲਾ ’ਚ 513 ਮੀਟ੍ਰਿਕ ਟਨ, ਤੇਲੰਗਾਨਾ ’ਚ 2972 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟਰਕ ਟਨ ਅਤੇ ਆਸਾਮ ’ਚ 480 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਉਤਾਰੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁਲਾਂਕਣ ਕਰਨਾ ਕੀਤਾ ਸ਼ੁਰੂ
ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਵਾਲੀਆਂ ਥਾਵਾਂ ਦੇ ਨਾਲ ਵੱਖ-ਵੱਖ ਰੂਟਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਕਿਸੇ ਵੀ ਉਭਰਦੀ ਜ਼ਰੂਰਤ ਨਾਲ ਆਪਣੇ ਆਪ ਨੂੰ ਤਿਆਰ ਰੱਖਿਆ ਹੈ। ਰਾਜ ਸਰਕਾਰ ਰੇਲਵੇ ਨੂੰ ਮੈਡੀਕਲ ਆਕਸੀਜਨ ਲਿਆਉਣ ਲਈ ਟੈਂਕਰ ਦਿੰਦੀ ਹੈ। ਭਾਰਤੀ ਰੇਲਵੇ ਪੱਛਮ 'ਚ ਹਾਪਾ, ਬੜੌਦਾ, ਮੁੰਦਰਾ ਅਤੇ ਪੂਰਬ 'ਚ ਰੁੜਕੇਲਾ, ਦੁਰਗਾਪੁਰ, ਤਟਾਨਗਰ, ਅੰਗੁਲ ਤੋਂ ਆਕਸੀਜਨ ਚੁੱਕ ਰਿਹਾ ਹੈ ਅਤੇ ਫਿਰ ਇਸ ਨੂੰ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਰਾਜ ਦੇ ਗੁੰਝਲਦਾਰ ਰੂਟ ਯੋਜਨਾਬੰਦੀ ਦੇ ਦ੍ਰਿਸ਼ਾਂ ਵਿਚ ਲਿਜਾ ਰਿਹਾ ਹੈ ਜਿਨ੍ਹਾਂ 'ਚ ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਆਦਿ ਸ਼ਾਮਲ ਹਨ। ਰੇਲਵੇ ਆਕਸੀਜਨ ਐਕਸਪ੍ਰੈਸ ਵਲੋਂ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ ਕਿਉਂਕਿ ਐਕਸਪ੍ਰੈਸ ਲਈ ਰੇਲਵੇ ਟਰੈਕ ਖੁੱਲ੍ਹੇ ਰੱਖੇ ਜਾਂਦੇ ਹਨ ਤਾਂ ਕਿ ਆਕਸੀਜਨ ਐਕਸਪ੍ਰੈਸ ਦੀ ਕਾਰਵਾਈ 'ਚ ਕੋਈ ਰੁਕਾਵਟ ਨਾ ਆਵੇ। ਇਸ ਸਮੇਂ ਦੌਰਾਨ ਆਮ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਰੇਲਵੇ ਦੁਆਰਾ ਕੋਵਿਡ ਮਹਾਮਾਰੀ ਮਰੀਜ਼ਾਂ ਲਈ 'ਸੰਜੀਵਨੀ' ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦੇ ਹੁਕਮ, ਹੱਤਿਆ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਮੁਲਜ਼ਮ ਨੂੰ ਕੀਤਾ ਬਰੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਹਿਮ ਖ਼ਬਰ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਇਸ਼ਤਿਹਾਰ ਜਾਰੀ
NEXT STORY