ਜਲੰਧਰ (ਰਾਜ)— ਗਰਮੀਆਂ ਦੀ ਦਸਤਕ ਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ 'ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਪੰਜਾਬ ਤੋਂ ਯੂ. ਪੀ. ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਲਈ ਟਰੇਨ ਦੀ ਕਨਫਰਮ ਟਿਕਟ ਲੈਣ ਲਈ ਪਹਿਲਾਂ ਤਾਂ ਦਿਨ ਅਤੇ ਰਾਤ ਸਟੇਸ਼ਨ 'ਤੇ ਲੰਮੀਆਂ-ਲੰਮੀਆਂ ਲਾਈਨਾਂ 'ਚ ਲੱਗਣ ਤੋਂ ਬਾਅਦ ਫਿਰ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਜ਼ਿਆਦਾ ਕਿਰਾਇਆ ਖਰਚ ਕੇ ਤਤਕਾਲ ਦੀ ਟਿਕਟ ਲੈਣ ਲਈ ਫਿਰ ਦੋਬਾਰਾ ਪੂਰੀ-ਪੂਰੀ ਰਾਤ ਲਾਈਨਾਂ 'ਚ ਲੱਗਣ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਆਉਂਦਾ। ਦਿਨ-ਰਾਤ ਲਾਈਨਾਂ 'ਚ ਲੱਗਣ ਤੋਂ ਬਾਅਦ ਵੀ ਜਦੋਂ ਸਵੇਰੇ 9 ਵਜੇ ਤਤਕਾਲ ਦੀ ਟਿਕਟ ਲੈਣ ਦਾ ਨੰਬਰ ਆਉਣ 'ਤੇ ਵੀ ਇਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ ਕਿਉਂਕਿ ਯੂ. ਪੀ. ਬਿਹਾਰ ਜਾਣ ਵਾਲੀਆਂ ਸਾਰੀਆਂ ਟਰੇਨਾਂ 'ਚ ਸਲੀਪਰ ਕਲਾਸ 'ਚ 200 ਤੋਂ 300 ਟਿਕਟਾਂ ਦੀ ਵੇਟਿੰਗ ਚੱਲ ਰਹੀ ਹੈ।
ਇਸ ਕਾਰਨ ਯਾਤਰੀ ਰੇਲਵੇ ਦੀ ਸੁਵਿਧਾ ਤਤਕਾਲ ਟਿਕਟ ਲਈ ਜਦੋਂ ਨੰਬਰ ਲੈਣ ਲਈ ਰਿਜ਼ਰਵੇਸ਼ਨ ਖਿੜਕੀ ਤੱਕ ਪਹੁੰਚਦਾ ਹੈ ਤਾਂ ਉਸ ਨੂੰ ਪਹਿਲਾਂ ਨੰਬਰ ਨਾ ਲਾ ਕੇ 2, 3, 4 ਨੰਬਰ ਲਾ ਕੇ ਟਰਕਾ ਦਿੱਤਾ ਜਾਂਦਾ ਹੈ, ਜਦੋਂਕਿ ਇਕ ਨੰਬਰ ਆਪਣੇ ਚਹੇਤਿਆਂ ਨੂੰ ਦੇ ਦਿੱਤਾ ਜਾਂਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਸਾਰਾ ਗੋਰਖਧੰਦਾ ਜੀ. ਆਰ. ਪੀ. ਅਤੇ ਰੇਲ ਵਿਭਾਗ ਦੇ ਬਾਬੂਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਏ. ਸੀ. ਹੋਵੇ ਜਾਂ ਸਲੀਪਰ ਦਾ ਨੰਬਰ ਹੋਵੇ, ਰਿਜ਼ਰਵ ਕਾਊਂਟਰ ਦੇ ਬਾਬੂ ਉਸ ਨੂੰ ਹੀ ਇਕ ਨੰਬਰ ਦਾ ਫਾਰਮ ਦਿੰਦੇ ਹਨ, ਜਿਸ ਦੀ ਸਿਫਾਰਸ਼ ਹੋਵੇ ਜਾਂ ਫਿਰ ਪੁਲਸ ਮੁਲਾਜ਼ਮ ਨਾਲ ਕੁਝ ਲੈਣ-ਦੇਣ ਕੀਤਾ ਹੋਵੇ। ਆਮ ਯਾਤਰੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।

ਸੁਰੱਖਿਆ ਦੀ ਡਿਊਟੀ ਛੱਡ ਟਿਕਟਾਂ ਦੀ ਦਲਾਲੀ ਕਰਦੇ ਹਨ ਮੁਲਾਜ਼ਮ
ਸਟੇਸ਼ਨ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਯਾਤਰੀ ਆਉਂਦੇ ਹਨ। ਉਨ੍ਹਾਂ ਦੀ ਸੁਰੱਖਿਆ ਲਈ ਜੀ. ਆਰ. ਪੀ. ਦੀ ਡਿਊਟੀ ਸਰਕਾਰ ਵੱਲੋਂ ਲਾਈ ਗਈ ਹੈ ਪਰ ਪਿਛਲੇ ਕਈ ਸਾਲਾਂ ਤੋਂ ਇਕ ਹੀ ਮੁਲਾਜ਼ਮ ਨੂੰ ਰਿਜ਼ਰਵੇਸ਼ਨ ਕਾਊਂਟਰ ਦੇ ਸਾਹਮਣੇ ਵਾਲੇ ਗੇਟ 'ਤੇ ਤਾਇਨਾਤ ਕੀਤਾ ਹੋਇਆ ਹੈ। ਸਵੇਰੇ 8 ਵਜੇ ਡਿਊਟੀ ਦੀ ਥਾਣੇ 'ਚ ਹਾਜ਼ਰੀ ਲਾਉਣ ਤੋਂ ਬਾਅਦ ਟਿਕਟਾਂ ਨੂੰ ਲਾਈਨਾਂ ਨੂੰ ਠੀਕ ਕਰਨ ਦੇ ਬਹਾਨੇ ਯਾਤਰੀਆਂ ਨਾਲ ਗੰਢਤੁਪ ਸ਼ੁਰੂ ਹੋ ਜਾਂਦੀ ਹੈ ਅਤੇ ਸੈਟਿੰਗ ਹੋਣ ਤੋਂ ਬਾਅਦ ਟਿਕਟਾਂ ਦੀ ਦਲਾਲੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਹ ਮੁਲਾਜ਼ਮ ਮੋਟੀ ਕਮਾਈ ਕਰਕੇ ਸਵੇਰੇ 8 ਵਜੇ ਤੋਂ ਤਤਕਾਲ ਦੀਆਂ ਟਿਕਟਾਂ ਸਬੰਧੀ ਆਪਣੀ ਡਿਊਟੀ ਨਿਭਾਉਂਦਾ ਹੈ। ਅਜਿਹਾ ਨਹੀਂ ਹੈ ਕਿ ਜੀ. ਆਰ. ਪੀ. ਦੇ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਦੇਖ ਕੇ ਵੀ ਸਭ ਕੁਝ ਅਣਦੇਖਾ ਕਰ ਦਿੱਤਾ ਜਾਂਦਾ ਹੈ।

ਕੀ ਕਹਿੰਦੇ ਹਨ ਸੀਨੀਅਰ ਡੀ. ਸੀ. ਐੱਮ. ਮੰਡਲ
ਤਤਕਾਲ ਦੀ ਇਸ ਸਾਰੀ ਖੇਡ ਦੇ ਬਾਰੇ ਜਦੋਂ ਫਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਮੈਨੇਜਰ ਮੋਨੂੰ ਲੂਥਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਲਈ ਇਕ ਟੀਮ ਨੂੰ ਨਿਰਦੇਸ਼ ਜਾਰੀ ਕੀਤੇ ਜਾਣਗੇ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ 'ਚ ਅੱਤਵਾਦ ਵਧਾਉਣ ਲਈ 'ਮਿੰਟੂ' ਨੇ ਨਿਭਾਈ ਸੀ ਅਹਿਮ ਭੂਮਿਕਾ
NEXT STORY