ਜਲੰਧਰ, (ਰਵਿੰਦਰ ਸ਼ਰਮਾ)- ਯਾਤਰੀਆਂ ਦੀ ਸੁਰੱਖਿਆ ਲਈ ਜ਼ਿੰਮੇਦਾਰੀ ਸੰਭਾਲਣ ਵਾਲੀ ਜੀ. ਆਰ. ਪੀ. ਅੱਜਕਲ ਖੁਦ ਹੀ ਗੁੰਡਾਗਰਦੀ ਤੇ ਲੁੱਟ-ਮਾਰ 'ਤੇ ਉਤਰ ਆਈ ਹੈ। ਜੀ. ਆਰ. ਪੀ. ਦਾ ਇਹ ਕਹਿਰ ਰੋਜ਼ਾਨਾ ਪ੍ਰਵਾਸੀ ਮਜ਼ਦੂਰਾਂ 'ਤੇ ਪੈਂਦਾ ਹੈ। ਤਲਾਸ਼ੀ ਦੇ ਨਾਂ 'ਤੇ ਰੋਜ਼ਾਨਾ ਪ੍ਰਵਾਸੀ ਮਜ਼ਦੂਰਾਂ ਤੋਂ ਹਜ਼ਾਰਾਂ-ਲੱਖਾਂ ਦੀ ਉਗਰਾਹੀ ਜੀ. ਆਰ. ਪੀ. ਦੇ ਮੁਲਾਜ਼ਮ ਕਰ ਰਹੇ ਹਨ। ਉਗਰਾਹੀ ਤੇ ਲੁੱਟ ਦਾ ਇਹ ਖੇਡ ਸਵੇਰੇ 5 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਚੱਲਦਾ ਹੈ। ਟ੍ਰੇਨ ਤੋਂ ਉਤਰਨ ਵਾਲੇ ਅਤੇ ਟਰੇਨ ਫੜ ਕੇ ਜਾਣ ਵਾਲੇ ਹਰ ਪ੍ਰਵਾਸੀ ਮਜ਼ਦੂਰ ਇਨ੍ਹਾਂ ਦਾ ਸ਼ਿਕਾਰ ਬਣ ਰਹੇ ਹਨ। ਤਲਾਸ਼ੀ ਦੇ ਨਾਂ 'ਤੇ ਇਨ੍ਹਾਂ ਤੋਂ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਕੀਮਤ ਵਸੂਲੀ ਜਾਂਦੀ ਹੈ। ਜੀ. ਆਰ. ਪੀ. ਮੁਲਾਜ਼ਮਾਂ ਦਾ ਇਹ ਲੁੱਟ ਦਾ ਖੇਡ ਪ੍ਰਵਾਸੀ ਮਜ਼ਦੂਰਾਂ ਲਈ ਖੌਫ ਬਣ ਗਿਆ ਹੈ। ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਨੇ ਪੁਲਸ ਦੀ ਇਸ ਗੁੰਡਾਗਰਦੀ ਦੇ ਖਿਲਾਫ ਹੁਣ ਆਵਾਜ਼ ਵੀ ਚੁੱਕਣੀ ਸ਼ੁਰੂ ਕਰ ਦਿੱਤੀ ਗਈ ਹੈ। ਮਜ਼ਦੂਰਾਂ ਨਾਲ ਹੋ ਰਹੀ ਇਸ ਨਾਜਾਇਜ਼ ਉਗਰਾਹੀ ਦੀ ਆਵਾਜ਼ ਐੱਨ. ਜੀ. ਓ. ਰਿਫਾਈਨ ਫਾਊਂਡੇਸ਼ਨ ਨੇ ਉਠਾਈ ਹੈ ਅਤੇ ਜੀ. ਆਰ. ਪੀ. ਮੁਲਾਜ਼ਮਾਂ ਦੀ ਸ਼ਿਕਾਇਤ ਰੇਲਵੇ ਬੋਰਡ ਤੇ ਰੇਲ ਮੰਤਰੀ ਨੂੰ ਕੀਤੀ ਹੈ। ਸ਼ੁੱਕਰਵਾਰ ਸਵੇਰੇ ਵੀ ਕੁਝ ਅਜਿਹਾ ਖੇਡ ਜਲੰਧਰ ਰੇਲਵੇ ਸਟੇਸ਼ਨ 'ਤੇ ਚੱਲਿਆ। ਆਪ ਬੀਤੀ ਨੂੰ ਮਜ਼ਦੂਰਾਂ ਨੇ 'ਜਗ ਬਾਣੀ' ਟੀਮ ਨਾਲ ਸਾਂਝਾ ਕੀਤਾ। ਸਹਿਰਸਾ ਵਾਸੀ ਅਸ਼ੋਕ ਕੁਮਾਰ ਤੇ ਉਸ ਦੇ ਤਿੰਨ ਸਾਥੀਆਂ ਤੋਂ ਜੀ. ਆਰ. ਪੀ. ਮੁਲਾਜ਼ਮਾਂ ਨੇ ਤਲਾਸ਼ੀ ਦੇ ਨਾਂ 'ਤੇ 500-500 ਰੁਪਏ ਦੀ ਨਾਜਾਇਜ਼ ਉਗਰਾਹੀ ਕੀਤੀ।
ਟਰੇਨ 'ਚ ਸਫਰ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਰੋਜ਼ਾਨਾ ਗਿਣਤੀ ਹਜ਼ਾਰਾਂ ਵਿਚ ਹੈ। ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਜਾਣ ਵਾਲੇ ਜਾਂ ਉਥੋਂ ਆਉਣ ਵਾਲੇ ਮਜ਼ਦੂਰਾਂ ਲਈ ਜਲੰਧਰ ਜੰਕਸ਼ਨ ਮਹੱਤਵਪੂਰਣ ਹਨ। ਜਦੋਂ ਸਵੇਰੇ ਮਜ਼ਦੂਰ ਟ੍ਰੇਨ ਤੋਂ ਉਤਰਦੇ ਹਨ ਤਾਂ ਪਲੇਟਫਾਰਮਾਂ 'ਤੇ ਖੜ੍ਹੇ ਮੁਲਾਜ਼ਮ ਇਨ੍ਹਾਂ ਨੂੰ ਘੇਰਾ ਪਾ ਲੈਂਦੇ ਹਨ। ਇਨ੍ਹਾਂ ਦੀ ਤਲਾਸ਼ੀ ਲਈ ਜਾਂਦੀ ਹੈ। ਜੇਬ ਤੋਂ ਬੀੜੀ, ਤੰਬਾਕੂ, ਜਾਂ ਗੁਟਖਾ ਨਿਕਲਣ 'ਤੇ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਫਿਰ ਕੇਸ ਦਰਜ ਕਰਨ ਦੀ ਧਮਕੀ ਦੇ ਕੇ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਉਗਰਾਹੀ ਹਰ ਮਜ਼ਦੂਰ ਤੋਂ ਕੀਤੀ ਜਾਂਦੀ ਹੈ। ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ ਅਤੇ ਡਰ ਦੇ ਮਾਰੇ ਕੋਈ ਵੀ ਮਜ਼ਦੂਰ ਮੂੰਹ ਤੱਕ ਨਹੀਂ ਖੋਲ੍ਹ ਪਾਉਂਦਾ।
ਜੀ. ਆਰ. ਪੀ. ਦੇ ਇਸ ਖੌਫ ਦਾ ਨਤੀਜਾ ਹੈ ਕਿ ਹੁਣ ਪ੍ਰਵਾਸੀ ਮਜ਼ਦੂਰਾਂ ਨੇ ਟ੍ਰੇਨ 'ਚ ਸਫਰ ਕਰਨ ਦੀ ਬਜਾਏ ਹੁਣ ਬੱਸ ਨੂੰ ਤਰਜੀਹ ਦੇਣੀ ਸ਼ੁਰੂ ਦਿੱਤੀ ਹੈ। ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹੁਣ ਬੱਸਾਂ 'ਚ ਹੀ ਸਫਰ ਕਰਨਾ ਸੁਰੱਖਿਅਤ ਸਮਝਦੇ ਹਨ ਅਤੇ ਇਸ ਦਾ ਸਿੱਧਾ ਅਸਰ ਰੇਲ ਦੀ ਆਮਦਨ 'ਤੇ ਵੀ ਪੈਂਦਾ ਹੈ।
ਕਿਰਾਇਆ 350 ਰੁਪਏ ਅਤੇ ਪੁਲਸ ਦੀ ਵਸੂਲੀ 500
ਜਲੰਧਰ ਸਿਟੀ ਜੰਕਸ਼ਨ ਤੋਂ ਸਵੇਰੇ 8:50 ਵਜੇ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ 'ਚ ਜਲੰਧਰ ਤੋਂ ਸਹਿਰਸਾ ਜਾਣ ਦਾ ਕਿਰਾਇਆ 350 ਰੁਪਏ ਹੈ ਅਤੇ ਸ਼ਹਿਰ ਦੇ ਸਟੇਸ਼ਨ ਦੇ ਅੰਦਰ ਜਾਣ ਦੀ ਨਾਜਾਇਜ਼ ਵਸੂਲੀ 500 ਰੁਪਏ ਕੀਤੀ ਜਾਂਦੀ ਹੈ।
ਪੰਜਾਬ 'ਚ ਆਉਣ ਵਾਲੇ ਮਜ਼ਦੂਰਾਂ ਦੀ ਗਿਣਤੀ 'ਤੇ ਵੀ ਪੈ ਰਿਹੈ ਅਸਰ
ਜਲੰਧਰ : ਪੰਜਾਬ 'ਚ ਇੰਡਸਟਰੀ ਤੇ ਖੇਤਾਂ 'ਚ ਕੰਮ ਕਰਨ ਲਈ ਰੋਜ਼ਾਨਾ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਮਜ਼ਦੂਰ ਆਉਂਦੇ ਹਨ, ਪਰ ਜਿਸ ਤਰ੍ਹਾਂ ਰੇਲਵੇ ਸਟੇਸ਼ਨ 'ਤੇ ਲੁੱਟਮਾਰ ਹੋ ਰਹੀ ਹੈ ਉਸ ਕਾਰਨ ਪੰਜਾਬ ਵਿਚ ਆਉਣ ਵਾਲੇ ਮਜ਼ਦੂਰ ਡਰਨ ਲੱਗੇ ਹਨ। ਇਸ ਦਾ ਸਿੱਧਾ ਅਸਰ ਖੇਤੀਬਾੜੀ ਤੇ ਇੰਡਸਟਰੀ 'ਤੇ ਵੀ ਪੈ ਰਿਹਾ ਹੈ।
ਜੀ. ਆਰ. ਪੀ. ਮੁਲਾਜ਼ਮਾਂ ਦੀ ਹੋਵੇਗੀ ਜਾਂਚ : ਏ. ਡੀ. ਜੀ. ਪੀ. ਰੇਲਵੇ
ਏ. ਡੀ. ਜੀ. ਪੀ. ਰੇਲਵੇ ਰੋਹਿਤ ਚੌਧਰੀ ਦਾ ਕਹਿਣਾ ਹੈ ਕਿ ਫਿਲਹਾਲ ਅਜਿਹੀ ਕੋਈ ਸ਼ਿਕਾਇਤ ਹੁਣ ਤੱਕ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ ਪਰ ਰੇਲਵੇ ਸਟੇਸ਼ਨ 'ਤੇ ਅਜਿਹਾ ਹੋ ਰਿਹਾ ਹੈ ਤਾਂ ਇਹ ਗੰਭੀਰ ਵਿਸ਼ਾ ਹੈ ਅਤੇ ਇਸ ਦੀ ਜਾਂਚ ਕੀਤੀ
ਜਗਮੀਤ ਬਰਾੜ ਦੀ ਕਿਸੇ ਪਲ ਵੀ ਹੋ ਸਕਦੀ ਹੈ ਘਰ ਵਾਪਸੀ
NEXT STORY