ਜੈਤੋ (ਪਰਾਸ਼ਰ) - ਰੇਲ ਮੰਤਰਾਲਾ ਨੇ ਕਿਹਾ ਕਿ ਭਾਰਤੀ ਰੇਲਵੇ ਭਾਰਤ ਸਰਕਾਰ ਦੇ ਸਿਹਤ ਦੇਖਭਾਲ ਕੋਸ਼ਿਸ਼ਾਂ ਦੀ ਪੂਰਤੀ ਲਈ ਇਕ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਰੇਲਵੇ ਵੱਲੋਂ ਕੁਲ 5601 ਟਰੇਨ ਡੱਬਿਆਂ ਨੂੰ ਕੋਵਿਡ ਕੇਅਰ ਸੈਂਟਰ ਦੇ ਰੂਪ ’ਚ ਤਬਦੀਲ ਕੀਤਾ ਗਿਆ। ਮੌਜੂਦਾ ਸਮੇਂ ’ਚ, ਕੁਲ 3816 ਕੋਚ ਕੋਵਿਡ ਕੇਅਰ ਕੋਚ ਦੇ ਰੂਪ ’ਚ ਵਰਤੋਂ ਲਈ ਉਪਲੱਬਧ ਹਨ। ਕੋਚ ਦੀ ਵਰਤੋਂ ਬਹੁਤ ਹਲਕੇ ਮਾਮਲਿਆਂ ਲਈ ਕੀਤੀ ਜਾ ਸਕਦੀ ਹੈ ਜੋ ਕਿ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ ਦੇਖਭਾਲ ਕੇਂਦਰਾਂ ਨੂੰ ਸਪੁਰਦ ਕੀਤਾ ਜਾ ਸਕਦਾ ਹੈ। ਸੂਬਾ ਸਰਕਾਰ ਵੱਲੋਂ ਮੰਗ ਅਨੁਸਾਰ ਇਹ ਕੋਵਿਡ ਦੇਖਭਾਲ ਕੋਚ ਤਾਇਨਾਤ ਕੀਤੇ ਜਾ ਰਹੇ ਹਨ।
24 ਅਪ੍ਰੈਲ 2021 ਤੱਕ, ਪੱਛਮੀ ਰੇਲਵੇ ਅੰਤਰਗਤ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ’ਚ 21 ਕੋਵਿਡ ਕੇਅਰ ਕੋਚ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਕੋਵਿਡ ਕੇਅਰ ਕੋਚ ’ਚ ਕੁਲ 47 ਮਰੀਜ਼ ਭਰਤੀ ਹੋਏ ਹਨ। ਮੱਧ ਪ੍ਰਦੇਸ਼ ਸਰਕਾਰ ਨੇ ਭਾਰਤੀ ਰੇਲਵੇ ਨੂੰ ਭੋਪਾਲ ’ਚ 20 ਕੋਵਿਡ ਕੇਅਰ ਕੋਚ ਅਤੇ ਪੱਛਮ ਮੱਧ ਰੇਲਵੇ ਦੇ ਹਬੀਬਗੰਜ ਰੇਲਵੇ ਸਟੇਸ਼ਨਾਂ ’ਤੇ 20 ਕੋਵਿਡ ਕੇਅਰ ਕੋਚ ਤਾਇਨਾਤ ਕਰਨ ਦੀ ਅਪੀਲ ਕੀਤੀ ਹੈ। ਇਹ ਕੋਵਿਡ ਕੇਅਰ ਕੋਚ 25 ਅਪ੍ਰੈਲ 2021 ਤੋਂ ਸੰਚਾਲਨ ਅਤੇ ਸੂਬਾ ਸਰਕਾਰ ਨੂੰ ਸੌਂਪ ਦਿੱਤੇ ਜਾਣਗੇ।
ਉੱਤਰ ਰੇਲਵੇ ’ਚ ਸ਼ਕੂਰ ਬਸਤੀ ’ਚ 50 ਕੋਵਿਡ ਕੇਅਰ ਕੋਚ, ਆਨੰਦ ਵਿਹਾਰ ’ਚ 25 ਕੋਵਿਡ ਕੇਅਰ ਕੋਚ, ਵਾਰਾਣਸੀ ’ਚ 10, ਭਦੋਹੀ ’ਚ 10 ਅਤੇ ਫੈਜਾਬਾਦ ’ਚ 10 ਕੋਵਿਡ ਕੇਅਰ ਕੋਚ ਭਾਰਤੀ ਰੇਲਵੇ ਵੱਲੋਂ ਤਾਇਨਾਤ ਕੀਤੇ ਗਏ ਹਨ। ਸ਼ਕੂਰ ਬਸਤੀ ’ਚ ਰੱਖੇ ਕੋਵਿਡ ਕੇਅਰ ਕੋਚ ’ਚ ਕੁਲ 3 ਮਰੀਜ਼ ਭਰਤੀ ਹੋਏ ਹਨ।
ਆਕਸੀਜਨ ਦੀ ਕਮੀ ਤੇ ਖਤਰਨਾਕ ਹੁੰਦੇ ਹਾਲਾਤ ਵਿਚਕਾਰ ਸੂਬੇ ’ਚ 92 ਕੋਰੋਨਾ ਮਰੀਜ਼ਾਂ ਦੀ ਮੌਤ
NEXT STORY