ਬਠਿੰਡਾ (ਅਮਿਤ)—ਬਠਿੰਡਾ 'ਚ ਹੋਈ ਬਾਰਿਸ਼ ਦੇ ਬਾਅਦ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਘੱਟ ਨਹੀਂ ਹੋਈਆਂ। ਬਾਰਸ਼ ਤਾਂ ਰੁਕ ਗਈ ਹੈ, ਪਰ ਧੁੱਪ ਨਿਕਲਣ ਦੇ ਬਾਅਦ ਲੋਕਾਂ ਦੇ ਫਰਸ਼ ਅਤੇ ਕੰਧਾਂ 'ਤੇ ਦਰਾਰ ਆ ਗਈ। ਜਾਣਕਾਰੀ ਮੁਤਾਬਕ ਨਗਰ ਇਲਾਕੇ 'ਚ ਗਲੀ ਨੰਬਰ 10 'ਚ ਦਰਜਨ ਦੇ ਕਰੀਬ ਇਸ ਤਰ੍ਹਾਂ ਦੇ ਘਰ ਹਨ, ਜਿੱਥੇ ਘਰਾਂ ਦੇ ਪਿੱਛੇ ਬਰਸਾਤ ਦਾ ਪਾਣੀ ਖੜ੍ਹਾ ਹੈ। ਉਸ ਸਮੇਂ ਘਰ ਦੇ ਅੰਦਰ ਦੀ ਅਤੇ ਪਿੱਛੇ ਦੀਆਂ ਕੰਧਾਂ 'ਤੇ ਤਰੇੜਾਂ ਆ ਗਈਆਂ, ਜਿਸ ਨਾਲ ਲੋਕਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ। ਇਸ ਬਾਰੇ 'ਚ ਗਲੀ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਅੰਦਰ 3 ਫੁੱਟ ਪਾਣੀ ਅਤੇ ਘਰ ਦੇ ਬਾਹਰ ਵੀ ਚਾਰ ਤੋਂ ਪੰਜ ਫੁੱਟ ਪਾਣੀ ਖੜ੍ਹਾ ਰਿਹਾ ਹੈ, ਜਿਸ ਦੇ ਕਾਰਨ ਉਨ੍ਹਾਂ ਦਾ ਸਾਮਾਨ ਵੀ ਪਾਣੀ 'ਚ ਡੁੱਬ ਗਿਆ ਹੈ।

ਪੀ. ਏ. ਯੂ. ਵਿਗਿਆਨੀਆਂ ਦੀ ਕਿਸਾਨਾਂ ਨੂੰ ਨੇਕ ਸਲਾਹ
NEXT STORY