ਸ਼ੁਤਰਾਣਾ(ਅਡਵਾਨੀ)-ਅੱਜ ਦੋ ਘੰਟਿਆਂ ਦੇ ਤੇਜ਼ ਝੱਖੜ ਤੇ ਜ਼ਬਰਦਸਤ ਮੀਂਹ ਨੇ ਪਾਤੜਾਂ ਸ਼ਹਿਰ ਦੇ ਨਾਲ-ਨਾਲ ਇਲਾਕੇ ਅੰਦਰ ਭਾਰੀ ਤਬਾਹੀ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਤਿੰਨ ਵੱਡੇ ਸੈਲਾ ਪਲਾਂਟਾਂ (ਸੰਤ ਫੂਡ, ਗਣਪਤੀ ਫੂਡ ਤੇ ਸੰਗਮ ਫੂਡ ਦੇ ਗੁਦਾਮਾਂ) ਦੀਆਂ ਛੱਤਾਂ ਉੱਡਣ ਕਾਰਨ ਮੀਂਹ 'ਚ ਚੌਲ ਭਿੱਜਣ ਨਾਲ ਭਾਰੀ ਨੁਕਸਾਨ ਹੋਇਆ ਹੈ। ਸ਼ਹਿਰ ਅੰਦਰ ਵੱਡੇ-ਵੱਡੇ ਦਰੱਖਤ ਡਿੱਗਣ ਕਾਰਨ ਬਿਜਲੀ ਦੇ ਕਈ ਖੰਭੇ ਟੁੱਟ ਗਏ ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਸ਼ਹਿਰ ਅੰਦਰ ਤੂਫਾਨ ਆਉਣ ਕਾਰਨ ਦੁਕਾਨ ਦੇ ਛੱਪਰ ਤੇ ਸਾਈਨ ਬੋਰਡ ਹਵਾ 'ਚ ਉੱਡਦੇ ਰਹੇ। ਲੋਕ ਆਪਣੀ ਜਾਨ ਬਚਾਉਣ ਲਈ ਆਪਣੀਆਂ ਗੱਡੀਆਂ ਜਿਥੇ ਵੀ ਥਾਂ ਮਿਲੀ ਉਥੇ ਹੀ ਖੜ੍ਹੀਆਂ ਕਰ ਕੇ ਦੁਕਾਨਾਂ ਅੰਦਰ ਵੜ ਗਏ। ਤੇਜ ਝੱਖੜ ਨੇ ਸ਼ਹਿਰ ਦੀ ਜਾਖਲ ਰੋਡ 'ਤੇ ਬਹੁਤ ਪੁਰਾਣੇ ਬਿਜਲੀ ਦੇ ਖੰਭਿਆਂ ਨੂੰ ਤੋੜ ਕੇ ਸ਼ਹਿਰ ਨੂੰ ਤਹਿਸ- ਨਹਿਸ ਕਰ ਦਿੱਤਾ। ਇਸ ਤੂਫਾਨ 'ਚ ਸੈਲਾ ਪਲਾਂਟ ਦੇ ਸੰਤ ਫੂਡ, ਗਣਪਤੀ ਫੂਡ ਤੇ ਸੰਗਮ ਫੂਡ ਦੇ ਚੌਲਾਂ ਵਾਲੇ ਗੁਦਾਮਾਂ ਦੀਆਂ ਛੱਤਾਂ ਉੱਡ ਗਈਆਂ ਜਿਸ ਨਾਲ ਚੌਲ ਤੇ ਝੋਨਾ ਭਿੱਜਣ ਕਾਰਨ ਭਾਰੀ ਨੁਕਸਾਨ ਹੋਇਆ ਹੈ । ਸੈਂਕੜੇ ਦੀ ਤਦਾਦ ਵਿਚ ਦਰੱਖਤ ਟੁੱਟ ਕੇ ਸੜਕਾਂ 'ਤੇ ਡਿੱਗਣ ਕਾਰਨ ਆਵਾਜਾਈ ਕਾਫੀ ਦੇਰ ਤਕ ਠੱਪ ਰਹੀ ਹੈ।
ਲਾਇਸੈਂਸੀ ਬੰਦੂਕ ਨਾਲ ਹਵਾਈ ਫਾਇਰ ਕਰਨ ਵਾਲੇ ਖਿਲਾਫ ਮਾਮਲਾ ਦਰਜ
NEXT STORY