ਬਟਾਲਾ, (ਬੇਰੀ)- ਬੀਤੀ ਰਾਤ ਹੋਈ ਭਾਰੀ ਬਾਰਸ਼ ਕਰ ਕੇ ਪਿੰਡ ਗੌਂਸਪੁਰਾ ਵਿਖੇ ਗਰੀਬ ਦੇ ਘਰ ਦੀ ਛੱਤ ਡਿੱਗ ਪਈ, ਜਿਸ ਨਾਲ 2 ਮੈਂਬਰ ਮਿੱਟੀ ਦੇ ਹੇਠਾਂ ਦੱਬੇ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਬਾਹਰ ਕੱਢਿਆ।
ਜਾਣਕਾਰੀ ਦਿੰਦਿਆਂ ਸਤੀਸ਼ ਕੁਮਾਰ ਪੁੱਤਰ ਪਿਆਰਾ ਲਾਲ ਸਿੰਘ ਵਾਸੀ ਗੌਂਸਪੁਰਾ ਨੇ ਦੱਸਿਆ ਕਿ ਉਹ ਬੀਤੀ ਰਾਤ ਸਮੇਤ ਪਰਿਵਾਰ ਖਾਣਾ ਖਾਣ ਤੋਂ ਬਾਅਦ ਸੌਂ ਗਏ ਸਨ ਅਤੇ ਅੱਧੀ ਰਾਤ ਨੂੰ ਬਾਰਿਸ਼ ਹੋਣ ਕਰ ਕੇ ਅਚਾਨਕ ਘਰ ਦੀ ਛੱਤ ਡਿੱਗ ਗਈ, ਜਿਸ ਨਾਲ ਉਹ ਦੋਵੇਂ ਮਿੱਟੀ ਹੇਠਾਂ ਦੱਬੇ ਗਏ ਅਤੇ ਉਨ੍ਹਾਂ ਨੂੰ ਗੁੱਝੀਅਾਂ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਇਸ ਲਈ ਸਾਡੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਸਾਊਦੀ ਅਰਬ ਭੇਜ ਕੇ ਨਹੀਂ ਬਣਵਾ ਕੇ ਦਿੱਤਾ ਲਾਇਸੈਂਸ, ਠੱਗੇ 1 ਲੱਖ 20 ਹਜ਼ਾਰ
NEXT STORY