ਡੇਰਾਬੱਸੀ, (ਅਨਿਲ)- ਅੱਜ ਦੁਪਹਿਰ ਵੇਲੇ ਹੋਈ ਭਾਰੀ ਬਾਰਿਸ਼ ਨਾਲ ਜਿਥੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ, ੳੁਥੇ ਹੀ ਸਥਾਨਕ ਸ਼ਹਿਰ ਵਾਸੀਆਂ ਲਈ ਇਹ ਬਾਰਿਸ਼ ਪ੍ਰੇਸ਼ਾਨੀ ਦਾ ਸਬੱਬ ਬਣ ਗਈ। ਡੇਰਾਬੱਸੀ ਸ਼ਹਿਰ ਵਿਚ ਇਕ ਘੰਟਾ ਜੰਮ ਕੇ ਹੋਈ ਬਾਰਿਸ਼ ਕਾਰਨ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰ ਨੇ ਨਦੀ ਦਾ ਰੂਪ ਧਾਰਨ ਕਰ ਲਿਆ ਤੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਫੂਕ ਕੱਢ ਦਿੱਤੀ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਨਿਕਾਸੀ ਪ੍ਰਬੰਧ ਠੀਕ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵਡ਼ ਗਿਆ।
ਸ਼ਹਿਰ ਦੀ ਕਾਲਜ ਕਾਲੋਨੀ, ਪ੍ਰੀਤ ਨਗਰ, ਮੇਨ ਬਾਜ਼ਾਰ, ਅਨਾਜ ਮੰਡੀ ਤੇ ਗੁਲਾਬਗਡ਼੍ਹ ਰੋਡ ’ਤੇ ਮੀਂਹ ਦਾ ਪਾਣੀ ਭਰਨ ’ਤੇ ਜਲ-ਥਲ ਹੋ ਗਿਆ। ਕਈ ਥਾਈਂ ਤਾਂ ਘਰਾਂ ਤੇ ਦੁਕਾਨਾਂ ਵਿਚ ਬਾਰਿਸ਼ ਦਾ ਪਾਣੀ ਵਡ਼ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੌਂਸਲ ਵਲੋਂ ਪਾਣੀ ਦੀ ਨਿਕਾਸੀ ਲਈ ਪਾਏ ਗਲੀਅਾਂ ’ਚ ਜ਼ਮੀਨਦੋਜ਼ ਪਾਈਪ ਬਰਸਾਤ ਦਾ ਪਾਣੀ ਨਾ ਸਹਾਰ ਸਕੇ। ਲੋਕਾਂ ਦਾ ਕਹਿਣਾ ਹੈ ਕਿ ਕੌਂਸਲ ਨੂੰ ਇਨ੍ਹਾਂ ਛੋਟੇ ਪਾਈਪਾਂ ਦੀ ਥਾਂ ਵੱਡੇ ਪਾਈਪ ਪਾਉਣੇ ਚਾਹੀਦੇ ਸਨ। ਸ਼ਹਿਰ ਦੇ ਲੋਕਾਂ ਨੇ ਨਗਰ ਕੌਂਸਲ ਖਿਲਾਫ ਰੋਸ ਪ੍ਰਗਟ ਕਰਦਿਅਾਂ ਕਿਹਾ ਕਿ ਕਰੋਡ਼ਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਪਾਣੀ ਘਰਾਂ ਵਿਚ ਵਡ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਨੇ ਬਰਸਾਤੀ ਪਾਣੀ ਦੇ ਪਾਈਪ ਕਈ ਥਾਂ ’ਤੇ ਸੀਵਰੇਜ ਵਾਲੇ ਮੈਨਹੋਲ ਨਾਲ ਜੋਡ਼ੇ ਹੋਏ ਹਨ, ਜਿਸ ਕਾਰਨ ਪਾਣੀ ਦੀ ਨਿਕਾਸੀ ਕਾਫੀ ਹੌਲੀ ਹੁੰਦੀ ਹੈ।
ਡੇਰਾਬੱਸੀ ਦੇ ਮੇਨ ਬਾਜ਼ਾਰ ਦੀ ਐਂਟਰੀ ਪੁਆਇੰਟ ’ਤੇ ਬੀਤੇ ਕਈ ਸਾਲਾਂ ਤੋਂ ਲਗਾਤਾਰ ਦੁਕਾਨਾਂ ਅੰਦਰ ਪਾਣੀ ਭਰਦਾ ਆ ਰਿਹਾ ਹੈ। ਹਾਲਾਂਕਿ ਇਥੋਂ ਬਰਸਾਤ ਦਾ ਪਾਣੀ ਕੱਢਣ ਲਈ ਕੌਂਸਲ ਵਲੋਂ ਖ਼ੂਹ ਬਣਾ ਕੇ ਪੰਪ ਨਾਲ ਬਰਸਾਤੀ ਪਾਣੀ ਕੱਢਣ ਦਾ ਪ੍ਰਬੰਧ ਕੀਤਾ ਹੋਇਆ ਹੈ ਪਰ ਅੱਜ ਇਹ ਤੰਤਰ ਵੀ ਫੇਲ ਸਾਬਿਤ ਹੋਇਆ।
‘ਜਨਮ ਦਿਵਸ ਜਗ ਬਾਣੀ ਦਾ, ਖਬਰਾਂ ਦੀ ਮਹਾਰਾਣੀ ਦਾ’
NEXT STORY