ਜਲੰਧਰ - ਪੰਜਾਬ ਦੇ ਲੋਕਾਂ ਨੂੰ ਵੀਰਵਾਰ ਤੜਕਸਾਰ ਹੁੰਮਸ ਅਤੇ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੀ। ਬੁੱਧਵਾਰ ਦੀ ਸ਼ਾਮ ਤੋਂ ਹੀ ਬੱਦਲਾਂ ਨੇ ਦਸਤਕ ਦਿੱਤੀ ਸੀ ਅਤੇ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਕਾਲੇ ਬੱਦਲ ਮੀਂਹ ਵਿੱਚ ਬਦਲ ਗਏ। ਜਲੰਧਰ ਵਿੱਚ ਅਗਲੀ ਸਵੇਰ ਕਰੀਬ ਸਾਢੇ 4 ਵਜੇ ਪਏ ਭਾਰੀ ਮੀਂਹ ਕਾਰਨ ਮਹਾਨਗਰ ਦਾ ਤਾਪਮਾਨ ਵੀ ਥੋੜ੍ਹਾ ਹੇਠਾਂ ਆ ਗਿਆ। ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਲੰਧਰ 'ਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਵਾਈ ਹੈ।
ਇਹ ਵੀ ਪੜ੍ਹੋ- ਅਮਰੀਕੀ ਮਾਲਕ ਨੇ ਪੰਜਾਬੀ ਮੁੰਡੇ ਦੇ ਘਰ ਚਲਵਾ ਦਿੱਤੀਆਂ ਗੋਲੀਆਂ, ਚੱਕਰਾਂ 'ਚ ਪਾ ਦਿੱਤੀ ਪੰਜਾਬ ਪੁਲਸ
ਦੱਸ ਦਈਏ ਕਿ ਸ਼ਹਿਰ ਵਾਸੀਆਂ ਨੂੰ ਬੀਤੇ ਦਿਨ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਹਾਲ-ਬੇਹਾਲ ਹੋ ਗਿਆ। ਹਵਾ ਦਾ ਦਬਾਅ ਵਧਣ ਨਾਲ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ। ਮੀਂਹ ਪੈਣ ਤੋਂ ਪਹਿਲਾਂ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਤਕ ਪਹੁੰਚ ਚੁੱਕਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁੰਮਸ ਭਰਿਆ ਦਿਨ: ਹਵਾ ਦਾ ਦਬਾਅ ਵਧਣ ਨਾਲ ‘ਸਾਹ ਲੈਣਾ ਹੋਇਆ ਮੁਸ਼ਕਲ’, ਹਾਲ-ਬੇਹਾਲ
NEXT STORY