ਚੰਡੀਗੜ੍ਹ/ਸ਼ਿਮਲਾ (ਬਿਊਰੋ, ਏਜੰਸੀਆਂ) : ‘ਪੱਛਮੀ ਗੜਬੜ’ ਦੇ ਸਰਗਰਮ ਹੋਣ ਕਾਰਨ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਪੰਜਾਬ 'ਚ ਬੱਦਲਵਾਈ ਅਤੇ ਹਲਕੇ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਧੂੜ ਭਰੀ ਹਨ੍ਹੇਰੀ ਅਤੇ ਬੂੰਦਾਬਾਂਦੀ ਨੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਧੁੱਪ ਦੀ ਬਜਾਏ ਬੱਦਲਾਂ ਅਤੇ ਮੀਂਹ ਦੀਆਂ ਬੂੰਦਾਂ ਦੇਖ ਕੇ ਕਿਸਾਨਾਂ ਅਤੇ ਆਮ ਲੋਕਾਂ ਦੇ ਚਿਹਰੇ ਖਿੜ ਗਏ। ਕਈ ਜ਼ਿਲ੍ਹਿਆਂ 'ਚ ਸਵੇਰੇ 5 ਵਜੇ ਤੋਂ ਹੀ ਬੱਦਲਵਾਈ ਰਹੀ ਅਤੇ ਕਿਤੇ-ਕਿਤੇ ਮੀਂਹ ਵੀ ਪੈ ਰਿਹਾ ਹੈ।
ਇਹ ਵੀ ਪੜ੍ਹੋ : ਮੋਹਾਲੀ ਵਾਸੀਆਂ ਲਈ ਚੰਗੀ ਖ਼ਬਰ : ਹੁਣ ਲੰਬੇ ਜਾਮ ਤੋਂ ਜਲਦ ਮਿਲ ਜਾਵੇਗਾ ਛੁਟਕਾਰਾ
ਬੀਤੇ ਦਿਨ ਵੀ ਫਿਰ ਧੂੜ ਭਰੀਆਂ ਹਵਾਵਾਂ ਚੱਲਣ ਲੱਗ ਪਈਆਂ। ਇਨ੍ਹਾਂ ਦੀ ਰਫ਼ਤਾਰ ਕਰੀਬ 30 ਤੋਂ 40 ਕਿਲੋਮੀਟਰ ਸੀ। ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਪਿਆ। ਬਹੁਤ ਮੀਂਹ ਨਹੀਂ ਪਿਆ ਪਰ ਥੋੜ੍ਹੇ ਜਿਹੇ ਮੀਂਹ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਹਿਮਾਚਲ ਦੇ ਉੱਪਰਲੇ ਇਲਾਕਿਆਂ ’ਚ ਮੰਗਲਵਾਰ ਨੂੰ ਬਰਫ਼ਬਾਰੀ ਹੋਈ, ਜਦੋਂ ਕਿ ਘੱਟ ਉਚਾਈ ਵਾਲੇ ਇਲਾਕਿਆਂ ’ਚ ਮੀਂਹ ਪਿਆ। ਮੀਂਹ ਅਤੇ ਬਰਫ਼ਬਾਰੀ ਕਾਰਨ ਹਿਮਾਚਲ ਦੇ ਵਧੇਰੇ ਇਲਾਕਿਆਂ ’ਚ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਕਈ ਥਾਵਾਂ ’ਤੇ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਸ਼ਿਮਲਾ ’ਚ ਮੰਗਲਵਾਰ ਦੁਪਹਿਰ ਤੋਂ ਰਾਤ ਤੱਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਦੇ ਫਾਰਮ ਹਾਊਸ 'ਤੇ ਵਿਜੀਲੈਂਸ ਦੀ ਛਾਪੇਮਾਰੀ
ਸੈਲਾਨੀਆਂ ਨੇ ਸੋਲੰਗਾਨਾਲਾ ਤੋਂ ਅਟਲ ਸੁਰੰਗ ਤੱਕ ਬਰਫ਼ਬਾਰੀ ਦਾ ਆਨੰਦ ਲਿਆ। ਮੰਗਲਵਾਰ ਸਵੇਰੇ ਮਨਾਲੀ ਤੇ ਲਾਹੌਲ ਸਪਿਤੀ ’ਚ ਮੌਸਮ ਬਦਲ ਗਿਆ। ਰੋਹਤਾਂਗ, ਕੁੰਜੁਮ, ਬਰਾਲਾਚਾ ਅਤੇ ਨਕਸ਼ਕੁਲਾ ’ਚ ਬਰਫ਼ਬਾਰੀ ਸ਼ੁਰੂ ਹੋ ਗਈ ਜੋ ਰਾਤ ਤੱਕ ਜਾਰੀ ਸੀ। ਸ਼ਾਮ ਨੂੰ ਅਟਲ ਸੁਰੰਗ ਦੇ ਦੋਵੇਂ ਸਿਰਿਆਂ ’ਤੇ ਬਰਫ਼ਬਾਰੀ ਨੂੰ ਦੇਖਦੇ ਹੋਏ ਪੁਲਸ ਨੇ ਇਸ ਸੁਰੰਗ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਰਤਾਰਪੁਰ ਕੋਰੀਡੋਰ 'ਚ ਨੌਕਰੀ ਕਰਨ ਵਾਲੇ ਘਰ ਦੇ ਕਮਾਊ ਪੁੱਤ ਨੇ ਕੀਤੀ ਖ਼ੁਦਕੁਸ਼ੀ, ਮਾਂ ਦਾ ਰੋ-ਰੋ ਬੁਰਾ ਹਾਲ
NEXT STORY