ਤਲਵੰਡੀ ਭਾਈ (ਪਾਲ) : ਅੰਤਾਂ ਦੀ ਪੈ ਰਹੀ ਗਰਮੀ ਤੋਂ ਅੱਜ ਲੋਕਾਂ ਨੂੰ ਇੰਦਰ ਦੇਵਤਾ ਨੇ ਰਾਹਤ ਦਿਵਾਈ। ਇਲਾਕੇ ਭਰ ਵਿਚ ਤੇਜ਼ ਹਵਾਵਾਂ ਨਾਲ ਸ਼ੁਰੂ ਹੋਈ ਬਾਰਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿਵਾਈ ਹੈ, ਉੱਥੇ ਕਿਸਾਨਾਂ ਦੇ ਖੇਤਾਂ ਵਿਚ ਵੀ ਪਾਣੀ ਖੜ੍ਹਾ ਕਰਕੇ ਝੋਨਾ ਲਾਉਣ ਵਿਚ ਕਿਸਾਨਾਂ ਦੀ ਵੱਡੀ ਮਦਦ ਕੀਤੀ ਹੈ। ਝੋਨਾ ਲਗਾ ਰਹੇ ਇਲਾਕੇ ਦੇ ਕੁੱਝ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਕਾਫੀ ਕਿਸਾਨ ਝੋਨਾ ਲਾਉਣ ਲਈ ਬਿਜਲੀ ਦੀਆਂ ਮੋਟਰਾਂ ਜਾਂ ਨਹਿਰੀ ਪਾਣੀ ਦਾ ਸਹਾਰਾ ਲੈ ਕੇ ਡੰਗ ਟਪਾਉਂਦੇ ਹੋਏ ਪਾਣੀ ਦਾ ਜੁਗਾੜ ਕਰ ਰਹੇ ਸਨ, ਪਰ ਜੋ ਆਸਰਾ ਇਸ ਬਾਰਸ਼ ਨਾਲ ਕਿਸਾਨਾਂ ਨੂੰ ਝੋਨਾ ਲਾਉਣ ਲਈ ਹੋਇਆ ਹੈ, ਸ਼ਾਇਦ ਲੱਖਾਂ ਦਾ ਡੀਜ਼ਲ ਜਾਂ ਬਿਜਲੀ ਖ਼ਰਚ ਕੇ ਵੀ ਨਹੀਂ ਸੀ ਹੋਣਾ।
ਗਰਮੀ ਤੋਂ ਨਿਜ਼ਾਤ ਪਾਉਣ ਲਈ ਸਕੂਲਾਂ ਦੀਆਂ ਚੱਲ ਰਹੀਆਂ ਛੁੱਟੀਆਂ ਤੋਂ ਬਾਗੋਬਾਗ ਹੋਏ ਵਿਦਿਆਰਥੀਆਂ ਨੇ ਵੀ ਬਾਰਸ਼ ਦਾ ਖੂਬ ਮਜ਼ਾ ਲਿਆ। ਅੰਤਾਂ ਦੀ ਗਰਮੀ ਵਿਚ ਪੱਖੀਆਂ ਝੱਲ-ਝੱਲ ਕੇ ਹਾਰੇ ਗਰੀਬ ਲੋਕਾਂ ਨੇ ਵੀ ਇੰਦਰ ਦੇਵਤਾ ਦੇ ਚਲਾਏ ਇਸ ਏਅਰ ਕੰਡੀਸ਼ਨਰ ਮੌਸਮ ਅਤੇ ਮੀਂਹ ਦੀ ਰਿਮਝਿਮ ਦਾ ਨਜ਼ਾਰਾ ਮਾਣਿਆ।
ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ ’ਚ ਬਣਿਆ ਅਫ਼ਸਰ
NEXT STORY