ਟਾਂਡਾ ਉੜਮੁੜ (ਵਰਿੰਦਰ ਪੰਡਿਤ/ਪਰਮਜੀਤ ਸਿੰਘ ਮੋਮੀ): ਬੀਤੀ ਅੱਧੀ ਰਾਤ ਤੋਂ ਬਾਅਦ ਟਾਂਡਾ ਇਲਾਕੇ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਮਈ ਮਹੀਨੇ ਤੋਂ ਪੈ ਰਹੀ ਤਪਸ਼ ਅਤੇ ਹੁਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਰਾਤ ਕਰੀਬ 2 ਵਜੇ ਹੋਈ ਭਾਰੀ ਬਾਰਿਸ਼ ਸਵੇਰ ਕਰੀਬ 5 ਵਜੇ ਤੱਕ ਜਾਰੀ ਰਹੀ ਜਿਸ ਨਾਲ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਗਰਮੀ ਗਰਮੀ ਤੋਂ ਛੁਟਕਾਰਾ ਮਿਲਿਆ ਅਤੇ ਹਾੜੀ ਦੀ ਪ੍ਰਮੁੱਖ ਫਸਲ ਝੋਨੇ ਦੀ ਬਜਾਈ ਕਰ ਰਹੇ ਕਿਸਾਨਾਂ ਨੂੰ ਵੀ ਬਾਰਿਸ਼ ਕਾਰਨ ਰਾਹਤ ਮਿਲੀ ਹੈ ਉੱਥੇ ਹੀ ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਬਿਜਲੀ ਵਿਭਾਗ ਨੂੰ ਵੀ ਇਸ ਬਾਰਿਸ਼ ਕਾਰਨ ਰਾਹਤ ਮਿਲੇਗੀ ਕਿਉਂਕਿ ਤਾਪਮਾਨ ਡਿੱਗਣ ਕਾਰਨ ਬਿਜਲੀ ਦੀ ਖਪਤ ਵਿਚ ਵੀ ਕਮੀ ਆਵੇਗੀ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ! ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਮੌਨਸੂਨ ਦੀ ਹੋਈ ਇਸ ਪਹਿਲੀ ਬਾਰਿਸ਼ ਕਾਰਨ ਸੜਕਾਂ ਅਤੇ ਨੀਵੀਆਂ ਥਾਵਾਂ ਤੇ ਪਾਣੀ ਭਰ ਗਿਆ ਇਸ ਇਸ ਵਾਰਸ ਸਬੰਧੀ ਸੇਵਾ ਮੁਕਤ ਜਿਲ ਖੇਤੀਬਾੜੀ ਅਫਸਰ ਡਾਕਟਰ ਸਤਨਾਮ ਸਿੰਘ ਮਿਆਣੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਬਾਰਿਸ਼ ਦੀ ਉਡੀਕ ਕਰ ਰਹੇ ਲੋਕਾਂ ਲਈ ਮਾਨਸੂਨ ਦਾ ਇਹ ਪਹਿਲਾ ਮੀਂਹ ਬਹੁਤ ਹੀ ਲਾਹੇਵੰਦ ਹੋਵੇਗਾ ਕਿਉਂਕਿ ਪਿਛਲੇ ਮਈ ਮਹੀਨੇ ਦੇ ਆਰੰਭ ਤੋਂ ਹੀ ਲੋਕਾਂ ਨੂੰ ਪਹਿਲਾਂ ਤਪਸ਼ ਭਰੀ ਤੇ ਫਿਰ ਹੁੰਮਸ ਭਰੀ ਗਰਮੀ ਦੇ ਨਾਲ ਜੂਝਣਾ ਪੈ ਰਿਹਾ ਸੀ ਅਤੇ ਇਹ ਬਾਰਿਸ਼ ਸਭਨਾ ਦੇ ਲਾਹੇਵੰਦ ਸਾਬਤ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਲਾਜ਼ਮਾਂ ਦੀ Increment ਨੂੰ ਲੈ ਕੇ ਹਾਈਕੋਰਟ ਦਾ ਅਹਿਮ ਫ਼ੈਸਲਾ, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY