ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਸਾਉਣ ਮਹੀਨੇ ਦੌਰਾਨ ਅੱਜ ਤੜਕਸਾਰ ਹੀ ਕੋਈ ਭਾਰੀ ਤੋਂ ਦਰਮਿਆਨੀ ਬਾਰਿਸ਼ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਸ਼ ਅਤੇ ਹੁਮਸ ਭਰੀ ਗਰਮੀ ਤੋਂ ਰਾਹਤ ਦਵਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਗਰਮੀ ਇੱਕ ਵਾਰ ਫਿਰ ਤੋਂ ਆਪਣਾ ਪੂਰਾ ਅਸਰ ਦਿਖਾ ਰਹੀ ਸੀ ਅਤੇ ਤਾਪਮਾਨ 40 ਡਿਗਰੀ ਦੇ ਆਸ ਪਾਸ ਫਿਰ ਤੋਂ ਪਹੁੰਚ ਚੁੱਕਾ ਸੀ ਤੇ ਅਤੇ ਹੁੰਮਸ ਕਰਕੇ ਵੀ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੌਰਾਨ ਅੱਜ ਸਵੇਰੇ ਤੜਕਸਾਰ ਕਰੀਬ 5 ਵਜੇ ਕੋਈ ਭਾਰੀ ਲੋਕਾਂ ਨੂੰ ਪੈ ਰਹੀ ਇਸ ਗਰਮੀ ਤੋਂ ਰਾਹਤ ਦਵਾਈ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕਾਂ ਨੂੰ 'ਜੁਗਾੜ' ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ
ਬਾਰਿਸ਼ ਹੋਣ ਕਾਰਨ ਜਿੱਥੇ ਗਰਮੀ ਤੋਂ ਛੁਟਕਾਰਾ ਮਿਲਿਆ ਹੈ ਉੱਥੇ ਹੀ ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੀ ਬਜਾਈ ਕਰ ਚੁੱਕੇ ਕਿਸਾਨਾਂ ਦੇ ਚਿਹਰੇ ਵੀ ਖੇਲ ਚੁੱਕੇ ਹਨ ਕਿਉਂਕਿ ਤੇ ਕਰੀਬ 10-15 ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਉਹਨਾਂ ਨੂੰ ਝੋਨੇ ਦੀ ਫ਼ਸਲ ਤੇ ਪਾਣੀ ਦੀ ਪੂਰਤੀ ਕਰਨ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਸੌਣ ਮਹੀਨੇ ਜੇ ਹੋਈ ਇਸ ਬਾਰਿਸ਼ ਨੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਪਾਵਰਕਾਮ ਦੀ ਤਾਂ ਅਚਾਨਕ ਹੁੰਮਸ ਭਰੀ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਿਚ ਵੀ ਭਾਰੀ ਵਾਧਾ ਹੋਇਆ ਸੀ ਅਤੇ ਪਾਵਰਕਾਮ ਬਿਜਲੀ ਦੀ ਪੂਰਤੀ ਬੜੀ ਹੀ ਮੁਸ਼ਕਿਲਾਂ ਨਾਲ ਕਰ ਰਿਹਾ ਸੀ। ਹੁਣ ਬਾਰਿਸ਼ ਹੋਣ ਕਾਰਨ ਜਿੱਥੇ ਬਿਜਲੀ ਦੀ ਮੰਗ ਵਿਚ ਕਮੀ ਆਵੇਗੀ ਉੱਥੇ ਹੀ ਪਾਵਰਕਾਮ ਨੂੰ ਵੀ ਸੁੱਖ ਦਾ ਸਾਹ ਆਵੇਗਾ।
ਨੀਵੇਂ ਇਲਾਕਿਆਂ 'ਚ ਭਰਿਆ ਪਾਣੀ
ਅੱਜ ਹਫ਼ਤੇ ਦਾ ਪਹਿਲਾ ਦਿਨ ਹੋਣ ਕਾਰਨ ਸਵੇਰ ਸਾਰ ਹੋਈ ਭਾਰੀ ਬਾਰਿਸ਼ ਨੇ ਸਕੂਲਾਂ ਕਾਲਜਾਂ ਵਿਚ ਜਾਣ ਵਾਲੇ ਅਧਿਆਪਕਾਂ ਵਿਦਿਆਰਥੀਆਂ ਤੇ ਹੋਰਨਾਂ ਕੰਮਾਂ ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਸਾਬਕਾ SHO 'ਤੇ ਹੋਈ ਫ਼ਾਇਰਿੰਗ! ਸ਼ਰੂਤੀ ਕਾਂਡ ਵਾਲੇ ਨਿਸ਼ਾਨ ਸਿੰਘ ਨਾਲ ਜੁੜੇ ਤਾਰ
ਬਾਰਿਸ਼ ਨੇ ਸਾਰੇ ਪਾਸੇ ਜਲ-ਥਲ ਕਰ ਦਿੱਤਾ ਅਤੇ ਟਾਂਡਾ ਦੇ ਕਈ ਨੀਵੇਂ ਇਲਾਕਿਆਂ ਵਿਚ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਖਾਸ ਕਰਕੇ ਗੜੀ ਮਹਲਾ ਪੁਲੀ ਵਾਲੀ ਸੜਕ ਇਕ ਵਾਰ ਫਿਰ ਪਾਣੀ ਭਰਨ ਕਾਰਨ ਜਲ-ਥੱਲ ਹੋ ਗਈ। ਇੱਥੋਂ ਗੁਜਰਨ ਵਾਲੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਨੇ ਫਿਰ ਤੋਂ ਪੰਜਾਬ ਵਿਚ ਭਾਰੀ ਬਾਰਿਸ਼ ਹੋਣ ਦਾ ਅਲਰਟ ਜਾਰੀ ਕੀਤਾ ਹੋਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਾਂ ਨੂੰ 'ਜੁਗਾੜ' ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ
NEXT STORY