ਖਰੜ (ਰਣਬੀਰ) : ਇੱਥੇ ਸ਼ੁੱਕਰਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਮੀਂਹ ਦਾ ਪਾਣੀ ਪੁਰਾਣੀ ਮੋਰਿੰਡਾ ਰੋੜ ਹਸਪਤਾਲ ਨੇੜੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਦਰ ਦਾਖ਼ਲ ਹੋ ਗਿਆ। ਪਾਣੀ ਦੀ ਅੱਗੇ ਕੋਈ ਨਿਕਾਸੀ ਨਾ ਹੋਣ ਕਾਰਨ ਅੱਜ ਸਕੂਲ ਪਹੁੰਚਦਿਆਂ ਹੀ ਅਧਿਆਪਕਾਂ ਸਣੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਾਰਸ਼ ਜਾਰੀ ਰਹਿਣ ਕਾਰਨ ਪਾਣੀ ਕਲਾਸਾਂ, ਸਟਾਫ਼ ਰੂਮ, ਪ੍ਰਿੰਸੀਪਲ ਰੂਮ, ਸਕੂਲ ਦੇ ਵਰਾਂਡੇ ਅਤੇ ਪਖ਼ਾਨਿਆਂ ਚ ਦਾਖ਼ਲ ਹੋਣ ਨਾਲ ਸਟਾਫ਼ ਸਣੇ ਵਿਦਿਆਰਥੀਆਂ ਨੂੰ ਸੁਰੱਖਿਅਤ ਖੜ੍ਹਨ ਦੇ ਲਈ ਕੋਈ ਥਾਂ ਨਹੀਂ ਬਚੀ। ਸਕੂਲ 'ਚ ਦਾਖ਼ਲ ਹੋਏ ਇਸ ਪਾਣੀ ਨੂੰ ਬਾਹਰ ਕੱਢ ਬੱਚਿਆਂ ਨੂੰ ਬੈਠਣਯੋਗ ਬਣਾਉਣ ਲਈ ਸਕੂਲ ਮੁਲਾਜ਼ਮਾਂ ਵਲੋਂ ਭਾਰੀ ਮੁਸ਼ੱਕਤ ਦਿਨ ਭਰ ਜਾਰੀ ਰਹੀ। ਇਸੇ ਦੌਰਾਨ ਵਿਦਿਆਰਥੀਆਂ ਨੂੰ ਕੈਂਪਸ ਦੇ ਅੰਦਰ ਉਚਾਈ 'ਤੇ ਬਣੇ ਹਾਲ ਦੇ ਅੰਦਰ ਸ਼ਿਫਟ ਕਰ ਕੰਮ ਚਲਾਉਣਾ ਪਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ On the Spot ਹੋਵੇਗਾ ਹੱਲ, ਵਿਧਾਇਕ ਵੱਲੋਂ ਲਾਏ ਜਾਣਗੇ ਕੈਂਪ
ਸਕੂਲ ਦਾ ਡ੍ਰੇਨੇਜ ਸਿਸਟਮ ਫੇਲ੍ਹ
ਅਧਿਆਪਕਾਂ ਨੇ ਦੱਸਿਆ ਕਿ ਸਕੂਲ ਅੰਦਰ ਕੁੱਲ 3300 ਦੇ ਕਰੀਬ ਸਵੇਰੇ-ਸ਼ਾਮ ਦੀ ਸ਼ਿਫਟ 'ਚ ਵਿਦਿਆਰਥੀ ਪੜ੍ਹਦੇ ਹਨ। ਇਨਫਰਾਸਟਰੱਕਚਰ ਦੀ ਘਾਟ ਦੇ ਬਾਵਜੂਦ ਇਸ ਸਕੂਲ ਦੇ ਨਤੀਜੇ ਭਾਵੇਂ ਪੜ੍ਹਾਈ ਹੋਵੇ, ਖੇਡਾਂ ਜਾਂ ਹੋਰ ਗਤੀਵਿਧੀਆਂ, ਹਰ ਥਾਂ ਇਸ ਦੇ ਵਿਦਿਆਰਥੀ ਮੱਲਾਂ ਮਾਰਨ 'ਚ ਪਿੱਛੇ ਨਹੀਂ ਰਹਿੰਦੇ। ਪਰ ਇਸ ਸਭ ਦੇ ਬਾਵਜੂਦ ਥੋੜ੍ਹਾ ਚਿਰ ਦਾ ਮੀਂਹ ਵੀ ਉਨ੍ਹਾਂ ਲਈ ਵੱਡੀਆਂ ਮੁਸ਼ਕਲਾਂ ਲੈ ਕੇ ਆਉਂਦਾ ਹੈ। ਇਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਅਜਿਹੇ ਹਾਲਾਤ ਅੰਦਰ ਉਹ ਸਾਰੇ ਬੇਬਸ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਦਰਅਸਲ ਸਕੂਲ ਦੀ ਇਮਾਰਤ ਪੁਰਾਣੀ ਹੋਣ ਦੇ ਨਾਲ-ਨਾਲ ਇਸ ਦਾ ਲੈਵਲ ਵੀ ਨੀਵਾਂ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ NRI ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਘਰ ਦਾ ਨੌਕਰ ਹੀ ਨਿਕਲਿਆ ਮਾਸਟਰ ਮਾਈਂਡ
ਸਕੂਲ ਦਾ ਸਾਰਾ ਪਾਣੀ ਇੱਥੇ ਕੋਲੋਂ ਲੰਘਦੇ ਨਾਲੇ 'ਚ ਸੁੱਟਿਆ ਗਿਆ ਹੈ। ਸਕੂਲ ਤੋਂ ਲੈ ਕੇ ਨਾਲੇ ਵਾਲੇ ਪਾਸੇ ਨੂੰ ਪਾਣੀ ਦੀ ਨਿਕਾਸੀ ਲਈ ਜੋ ਪਾਈਪ ਵਿਛਾਈ ਗਈ ਹੈ, ਉਹ ਸਣੇ ਮੇਨ ਹੋਲ, ਉਸਦੇ ਢੱਕਣ, ਸਣੇ ਪਾਈਪਾਂ, ਇਸ ਅੰਦਰੂਨੀ ਸੜਕ 'ਤੇ ਡਰਗ ਵੇਅਰ ਹਾਊਸ ਲਈ ਲੰਘਦੇ ਭਾਰੀ ਵਾਹਨਾਂ ਕਾਰਨ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਪਾਣੀ ਨੂੰ ਲੰਘਣ ਲਈ ਕੋਈ ਰਾਹ ਨਾ ਮਿਲਣ ਕਾਰਨ ਮੀਂਹ ਸਣੇ ਸੀਵਰੇਜ ਦਾ ਪਾਣੀ ਜੋ ਹੈ, ਉਹ ਮੁੜ ਸਕੂਲ ਦੇ ਅੰਦਰ ਦਾਖ਼ਲ ਹੋ ਜਾਂਦਾ ਹੈ। ਜਿਸ ਨਾਲ ਇਹ ਸਾਰੀ ਸਮੱਸਿਆ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪਰੇਸ਼ਾਨੀ ਨੂੰ ਲੈ ਕੇ ਕਈ ਵਾਰੀ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਣੂੰ ਕਰਵਾ ਚੁੱਕੇ ਹਨ ਪਰ ਇਸ ਨੂੰ ਹੱਲ ਕਰਨ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਇਸ ਡ੍ਰੇਨੇਜ ਸਿਸਟਮ ਨੂੰ ਜੋ ਕਿ ਬਹੁਤ ਹੀ ਘੱਟ ਪੈਸੇ ਦੀ ਲਾਗਤ ਵਾਲਾ ਕੰਮ ਹੈ, ਨੂੰ ਸਹੀ ਢੰਗ ਨਾਲ ਕਰ ਦਿੱਤਾ ਜਾਵੇ ਤਾਂ ਸਕੂਲ ਦੇ ਅੰਦਰ ਪਾਣੀ ਦਾਖ਼ਲ ਹੋਣ ਅਤੇ ਇਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਭਵਿੱਖ ਦੇ ਅੰਦਰ ਬਚਾਅ ਹੋ ਸਕੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਆਗੂਆਂ ਕੋਲ ਕਿੱਥੋਂ ਆਇਆ ਇੰਨਾ Cash, ਹੁਣ ਹੋਵੇਗੀ ਸਾਰੇ ਮਾਮਲੇ ਦੀ ਜਾਂਚ
NEXT STORY