ਚੰਡੀਗੜ੍ਹ (ਰੋਹਿਲਾ) : ਬਾਰਸ਼ ਦੇ ਲਿਹਾਜ ਨਾਲ ਇਸ ਮਾਨਸੂਨ ਸੀਜ਼ਨ ਨੇ ਚੰਡੀਗੜ੍ਹ ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ। ਪਿਛਲੇ ਕੁਝ ਮਾਨਸੂਨ ਸੀਜ਼ਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਜਿੱਥੇ ਸ਼ਹਿਰ ਨੂੰ ਇਸ ਸੀਜ਼ਨ 'ਚ ਘੱਟ ਹੀ ਬਾਰਸ਼ਾਂ ਨਸੀਬ ਹੁੰਦੀਆਂ ਸਨ, ਉੱਥੇ ਹੀ ਇਸ ਵਾਰ ਰੱਜ ਕੇ ਵਰ੍ਹੇ ਬੱਦਲਾਂ ਨੇ ਇਸ ਕਮੀ ਨੂੰ ਦੂਰ ਕਰ ਦਿੱਤਾ। ਇਸ ਮਾਨਸੂਨ ਸੀਜ਼ਨ ਦੇ ਖਤਮ ਹੋਣ ਤੋਂ ਪਹਿਲਾਂ ਹੀ ਬਾਰਸ਼ ਨੇ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਉਂਝ ਤਾਂ ਮਾਨਸੂਨ 'ਚ ਸਭ ਤੋਂ ਜ਼ਿਆਦਾ ਬਾਰਸ਼ ਅਗਸਤ ਦੀ ਮਹੀਨੇ 'ਚ ਹੁੰਦੀ ਹੈ ਪਰ ਅਗਸਤ 'ਚ ਅਜਿਹਾ ਘੱਟ ਹੀ ਦੇਖਣ ਨੂੰ ਮਿਲਿਆ ਅਤੇ ਸਭ ਤੋਂ ਜ਼ਿਆਦਾ ਬਾਰਸ਼ ਸਤੰਬਰ 'ਚ ਦਰਜ ਕੀਤੀ ਗਈ। ਹਾਲਾਂਕਿ ਅਜੇ ਇਹ ਮਹੀਨਾ ਅੱਧਾ ਹੀ ਬੀਤਿਆ ਹੈ। ਜੂਨ ਤੋਂ ਸਤੰਬਰ ਤੱਕ ਮਾਨਸੂਨ ਸ਼ਹਿਰ 'ਤੇ ਖੂਬ ਮਿਹਰਬਾਨ ਰਿਹਾ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਇਸ ਵਾਰ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 798.9 ਐੱਮ. ਐੱਮ. ਬਾਰਸ਼ ਹੋ ਚੁੱਕੀ ਹੈ। ਹਾਲਾਂਕਿ ਹੁਣ ਇਹ ਵੀ ਆਮ ਤੋਂ ਘੱਟ ਹੈ। ਇਸ ਸੀਜ਼ਨ ਦੀ ਬਾਰਸ਼ ਨੇ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2010 ਦੀ ਗੱਲ ਕਰੀਏ ਤਾਂ 839 ਐੱਮ. ਐੱਮ. ਬਾਰਸ਼ ਦਰਜ ਕੀਤੀ ਗਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਾਰਸ਼ ਘੱਟ ਹੀ ਰਹੀ।
ਪੰਜਾਬ 'ਚ ਪੰਚਾਇਤੀ ਚੋਣਾਂ ਕਾਰਨ 19 ਸਤੰਬਰ ਨੂੰ ਛੁੱਟੀ ਦਾ ਐਲਾਨ
NEXT STORY