ਰੂਪਨਗਰ (ਵਿਜੇ)— ਪਿਛਲੇ ਕਈ ਦਿਨਾਂ ਤੋਂ ਆਸਮਾਨ 'ਤੇ ਛਾਈ ਧੂੜ ਦੇ ਗੁਬਾਰ ਤੋਂ ਸ਼ਨੀਵਾਰ ਸ਼ਹਿਰ ਵਾਸੀਆਂ ਨੂੰ ਅਚਾਨਕ ਪਏ ਮੀਂਹ ਨਾਲ ਕੁਝ ਰਾਹਤ ਮਿਲੀ। ਦਿਨ ਭਰ ਪਏ ਮੀਂਹ ਅਤੇ ਆਸਮਾਨ ਤੋਂ ਮੀਂਹ ਦਾ ਪਾਣੀ ਧੂੜ ਮਿੱਟੀ ਯੁਕਤ ਵਰਸਦਾ ਰਿਹਾ। ਮਿੱਟੀ ਯੁਕਤ ਮੀਂਹ ਦੇ ਪਾਣੀ ਕਾਰਨ ਲੋਕਾਂ ਦੇ ਵਿਹੜੇ ਅਤੇ ਘਰਾਂ 'ਚ ਮੌਜੂਦ ਵਾਹਨ ਅਤੇ ਹੋਰ ਬਾਹਰ ਰੱਖਿਆ ਸਾਮਾਨ ਖਰਾਬ ਹੋ ਗਿਆ ਅਤੇ ਇਸ ਮਿੱਟੀ ਯੁਕਤ ਪਾਣੀ ਨੂੰ ਸਾਫ ਕਰਨ ਲਈ ਲੋਕਾਂ ਨੂੰ ਭਾਰੀ ਜੱਦੋ ਜਹਿਦ ਕਰਨੀ ਪਈ। ਲੋਕਾਂ 'ਚ ਇਹ ਚਰਚਾ ਵੀ ਸੀ ਕਿ ਜੇਕਰ ਮੀਂਹ ਨਾ ਪੈਂਦਾ ਤਾਂ ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਹੋਰ ਪਰੇਸ਼ਾਨੀ ਵੱਧ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਭਾਂਵੇ ਆਸਮਾਨ 'ਚ ਛਾਈ ਧੂੜ ਦਾ ਗੁਬਾਰ ਹਾਲੇ ਪੂਰੀ ਤਰ੍ਹਾਂ ਸਾਫ ਨਹੀਂ ਹੋ ਸਕਿਆ ਪਰ ਮੀਂਹ ਦੇ ਨਾਲ ਇਸ ਤੋਂ ਕਾਫੀ ਹੱਦ ਤੱਕ ਨਿਜਾਤ ਮਿਲੀ ਹੈ। ਇਸ ਦੇ ਨਾਲ ਹੀ ਮੀਂਹ ਦੇ ਬਾਅਦ ਸ਼ਹਿਰ 'ਚ ਤਾਪਮਾਨ ਡਿੱਗਣ ਨਾਲ ਸ਼ਹਿਰ ਵਾਸੀਆਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਵੀ ਕੁਝ ਰਾਹਤ ਮਿਲੀ ਹੈ।

ਦੂਜੇ ਪਾਸੇ ਮੀਂਹ ਦੇ ਕਾਰਨ ਖਸਤਾ ਹਾਲ ਸੜਕਾਂ ਅਤੇ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਗਿਆਨੀ ਜੈਲ ਸਿੰਘ ਨਗਰ, ਬੇਲਾ ਚੌਂਕ, ਲਹਿਰੀਸ਼ਾਹ ਮੰਦਰ ਮਾਰਗ, ਰਾਮ ਲੀਲਾ ਮੈਦਾਨ ਰੋਡ, ਬੜੀ ਹਵੇਲੀ ਅਤੇ ਬੇਲਾ ਰੋਡ ਅਤੇ ਮਾਰਗਾਂ 'ਤੇ ਬਣੇ ਖੱਡਿਆਂ 'ਚ ਪਾਣੀ ਭਰ ਜਾਣ ਕਾਰਨ ਰਾਹਗੀਰ ਭਾਰੀ ਪਰੇਸ਼ਾਨ ਹੋਏ। ਇਸ ਮੌਕੇ ਦੁਕਾਨਦਾਰ ਹਰੀਸ਼ ਚੰਦਰ, ਇੰਦਰ ਸਿੰਘ, ਭਗਵਾਨ ਦਾਸ ਅਤੇ ਹਰੀ ਸਿੰਘ ਨੇ ਦੱਸਿਆ ਕਿ ਸ਼ਹਿਰ 'ਚ ਮਾਰਗਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਅਤੇ ਪ੍ਰਸਾਸ਼ਨ ਨੂੰ ਪਹਿਲ ਦੇ ਆਧਾਰ 'ਤੇ ਟੁੱਟੇ ਮਾਰਗਾਂ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।
ਨੌਜਵਾਨ ਨੇ ਰੇਲਵੇ ਲਾਈਨ 'ਤੇ ਸਿਰ ਰੱਖਕੇ ਕੀਤੀ ਖੁਦਕੁਸ਼ੀ
NEXT STORY