ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਟਾਂਡਾ ਵਿਚ ਹੋਈ ਅੱਜ ਸ਼ਾਮ ਹੋਈ ਬਾਰਿਸ਼ ਦੇ ਚਲਦਿਆ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਨਾ ਹੋਣ 'ਤੇ ਲੋਕ ਗਰਮੀ ਤੋਂ ਬੇਹੱਦ ਔਖੇ ਸਨ। ਅੱਜ ਸ਼ਾਮ ਹੋਈਂ ਬਾਰਿਸ਼ ਤੋਂ ਬਾਅਦ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਿਲੀ, ਉੱਥੇ ਕਿਸਾਨਾਂ ਲਈ ਵੀ ਇਹ ਬਾਰਿਸ਼ ਸੁੱਖ ਦਾ ਸਾਹ ਲੈ ਕੇ ਆਈ। ਕਿਸਾਨਾਂ ਦੇ ਚਿਹਰੇ ਵੀ ਖਿਲ ਗਏ ਹਨ ਕਿਉਂਕਿ ਕਿਸਾਨ ਸਾਉਣੀ ਦੀ ਪ੍ਰਮੁੱਖ ਝੋਨੇ ਦੀ ਫ਼ਸਲ ਦੀ ਬਜਾਈ ਕਰਨ ਉਪਰੰਤ ਬੜੀ ਹੀ ਮੁਸ਼ਕਿਲਾਂ ਨਾਲ ਪਾਣੀ ਦੀ ਪੂਰਤੀ ਕਰ ਰਹੇ ਸਨ। ਖੇਤੀ ਮਾਹਰਾਂ ਮੁਤਾਬਕ ਇਹ ਬਾਰਿਸ਼ ਝੋਨੇ ਅਤੇ ਹੋਰ ਫ਼ਸਲਾਂ ਲਈ ਬੇਹੱਦ ਜ਼ਰੂਰੀ ਸੀ।
ਬਾਰਿਸ਼ ਕਾਰਨ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲਿਆ ਅਤੇ ਮੌਸਮ ਵੀ ਬੇਹੱਦ ਸੁਹਾਵਣਾ ਹੋ ਗਿਆ। ਪਾਵਰਕਾਮ ਬਿਜਲੀ ਵਿਭਾਗ ਨੂੰ ਵੀ ਵੱਡੀ ਰਾਹਤ ਮਿਲੀ ਹੈ ਕਿਉਂਕਿ ਗਰਮੀ ਕਾਰਨ ਵਧੀ ਹੋਈ ਬਿਜਲੀ ਦੀ ਮੰਗ ਵਿੱਚ ਵੀ ਬੇਤਹਾਸ਼ਾ ਵਾਧਾ ਦਾ ਹੋਇਆ ਸੀ ਅਤੇ ਬਿਜਲੀ ਵਿਭਾਗ ਵੱਲੋਂ ਬੜੀ ਹੀ ਸ਼ਿੱਦਤ ਨਾਲ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕੀਤੀ ਜਾ ਰਹੀ ਸੀ। ਬਾਰਿਸ਼ ਦੇ ਨਾਲ-ਨਾਲ ਆਈ ਤੇਜ਼ ਹਨ੍ਹੇਰੀ ਕਾਰਨ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਾਰ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗੀ ਇਹ ਬੀਮਾਰੀ, ਪਾਜ਼ੇਟਿਵ ਨਿਕਲਣ ਲੱਗੇ ਮਰੀਜ਼, ਇੰਝ ਕਰ ਸਕਦੇ ਹੋ ਬਚਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਹਾਨਗਰ 'ਚ 850 ਟਿਊਬਵੈੱਲਾਂ ਤੋਂ ਕਲੋਰੀਨੇਸ਼ਨ ਤੋਂ ਬਿਨਾਂ ਹੋ ਰਹੀ ਪਾਣੀ ਦੀ ਸਪਲਾਈ
NEXT STORY