ਅੰਮ੍ਰਿਤਸਰ (ਅਨਜਾਣ)– ਹਿੰਦੀ ਫਿਲਮਾਂ ਦੇ ਨਾਇਕ ਰਾਜ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨਾਲ ਪ੍ਰੋਡਿਊਸਰ ਕੇ. ਸੀ. ਬੋਕਾਡੀਆ ਤੇ ਚਾਂਦਨੀ ਨੇ ਵੀ ਦਰਸ਼ਨ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜ ਬੱਬਰ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦੀਦਾਰੇ ਕਰਨੇ ਉਨ੍ਹਾਂ ਲਈ ਬਹੁਤ ਮਹੱਤਤਾ ਰੱਖਦਾ ਹੈ। ਮੇਰਾ ਬਚਪਨ ਵੀ ਸ੍ਰੀ ਅੰਮ੍ਰਿਤਸਰ ’ਚ ਗੁਜਰਿਆ ਹੈ ਤੇ ਇਸਦੀ ਮਿੱਟੀ ਦੀ ਖੁਸ਼ਬੂ ਮੇਰੇ ’ਚ ਸਮੋਈ ਹੋਈ ਹੈ।
ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ
ਉਨ੍ਹਾਂ ਕਿਹਾ ਕਿ ਉਹ ਏਥੇ ਆਪਣੀ ਫਿਲਮ ਦੀ ਡਬਿੰਗ ਮੁਕੰਮਲ ਹੋਣ ‘ਤੇ ਆਸ਼ੀਰਵਾਦ ਲੈਣ ਲਈ ਆਏ ਸਨ। ਕਿਸਾਨਾਂ ਸਬੰਧੀ ਕੀਤੇ ਸਵਾਲ ਦੇ ਜਵਾਬ ’ਚ ਰਾਜ ਬੱਬਰ ਨੇ ਕਿਹਾ ਕਿ ਜਿਸਦਾ ਖਾਂਦੇ ਹਾਂ ਉਸਦੀ ਇੱਜਤ ਕਰਨੀ ਚਾਹੀਦੀ ਹੈ। ਅਗਰ ਸਾਰੇ ਹਿੰਦੁਸਤਾਨ ਦੇ ਕਿਸਾਨ ਕੁਝ ਕਹਿੰਦੇ ਨੇ ਤਾਂ ਗਲਤ ਨਹੀਂ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਓਡਵਾਇਰ ਨਹੀਂ ਰਿਹਾ ਤਾਂ ਇਹ ਸਰਕਾਰਾਂ ਵੀ ਨਹੀਂ ਰਹਿਣੀਆਂ।
ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੱਖ ਮੰਤਰੀ ਵੱਲੋਂ ਪਾਇਆ ਰੌਲਾ ਦਰਸਾਉਂਦਾ, ਕਿਸਾਨਾਂ ਨੂੰ ਮਾੜਾ ਦੱਸਣ ’ਤੇ ਬੌਖਲਾਏ ਕੈਪਟਨ : ਹਰਸਿਮਰਤ ਬਾਦਲ
NEXT STORY