ਜਲੰਧਰ/ਚੰਡੀਗੜ੍ਹ (ਧਵਨ) : ਰਾਜ ਭਵਨ ਚੰਡੀਗੜ੍ਹ ’ਚ ਸ਼ਨੀਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕਰਨ ਲਈ ਜਾਂਦੇ ਸਮੇਂ ਭਗਵੰਤ ਮਾਨ ਦੀਆਂ ਗੱਡੀਆਂ ਦਾ ਕਾਫਲਾ ਲਾਲ ਬੱਤੀ ’ਤੇ ਰੁੱਕ ਗਿਆ। ਜ਼ੈੱਡ ਪਲੱਸ ਸੁਰੱਖਿਆ ਦੇ ਘੇਰੇ ਵਿਚ ਉਨ੍ਹਾਂ ਦਾ ਕਾਫਲਾ ਜਦੋਂ ਲਾਲ ਬੱਤੀ ’ਤੇ ਰੁਕਿਆ ਤਾਂ ਲੋਕਾਂ ਨੇ ਕਿਹਾ ਕਿ ਪਹਿਲੀ ਵਾਰ ਵੇਖਿਆ ਹੈ ਕਿ ਮੁੱਖ ਮੰਤਰੀ ਦੀ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਆਪ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਨਹੀਂ ਤਾਂ ਜਦੋਂ ਵੀ ਪਹਿਲਾਂ ਮੁੱਖ ਮੰਤਰੀ ਜਾਂ ਹੋਰ ਵੀ. ਆਈ. ਪੀਜ਼ ਦਾ ਕਾਫਲਾ ਸੜਕ ਤੋਂ ਲੰਘਦਾ ਸੀ ਤਾਂ ਲਾਲ ਬੱਤੀ ਦੀ ਪ੍ਰਵਾਹ ਨਹੀਂ ਕਰਦਾ ਸੀ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਪਹਿਲਾ ਐਕਸ਼ਨ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤਾ ਵੱਡਾ ਝਟਕਾ
ਇਥੇ ਜਿਸ ਤਰ੍ਹਾਂ ਦਾ ਅਹਿਸਾਸ ਭਗਵੰਤ ਮਾਨ ਨੇ ਰਾਜ ਭਵਨ ਜਾਣ ਸਮੇਂ ਲਾਲ ਬੱਤੀ ’ਤੇ ਆਪਣੀਆਂ ਗੱਡੀਆਂ ਨੂੰ ਰੁਕਵਾ ਕੇ ਕੀਤਾ ਹੈ, ਜੇਕਰ ਇਸੇ ਤਰ੍ਹਾਂ ਹੋਰ ਮੰਤਰੀ ਵੀ ਇਸ ਦੀ ਪਾਲਣਾ ਕਰਨ ਤਾਂ ਜਨਤਾ ’ਤੇ ਇਸ ਦਾ ਹਾਂ ਪੱਖੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਪੰਜਾਬ ਵਿਚ ਟਰੈਫਿਕ ਨਿਯਮਾਂ ’ਚ ਸੁਧਾਰ ਲਿਆਉਣ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ। ਲੋਕ ਪਹਿਲਾਂ ਵੀ. ਵੀ. ਆਈ. ਪੀਜ਼ ਵੱਲ ਦੇਖਦੇ ਹਨ। ਜੇਕਰ ਵੀ. ਵੀ. ਆਈ. ਪੀਜ਼ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਅਸਰ ਜਨਤਾ ’ਤੇ ਵੀ ਦੇਖਣ ਨੂੰ ਮਿਲਦਾ ਹੈ। ਭਗਵੰਤ ਮਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਅੱਜ ਸੋਸ਼ਲ ਮੀਡੀਆ ’ਤੇ ਵੀ ਜ਼ਬਰਦਸਤ ਸ਼ਲਾਘਾ ਹੁੰਦੀ ਦੇਖੀ ਗਈ।
ਇਹ ਵੀ ਪੜ੍ਹੋ : ਹਲਕਾ ਸੰਗਰੂਰ ਦੇ ਲੋਕ ਫਿਰ ਪਾਉਣਗੇ ਵੋਟਾਂ, ਅਸਤੀਫ਼ਾ ਦੇਣਗੇ ਭਗਵੰਤ ਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੇਂਦਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਸਮੂਹ ਕਿਸਾਨ ਜਥੇਬੰਦੀਆਂ ਦੀ ਦਿੱਲੀ ’ਚ ਮੀਟਿੰਗ 14 ਨੂੰ
NEXT STORY