ਲੁਧਿਆਣਾ (ਨਰਿੰਦਰ) : ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਪੰਜਾਬ ਕੈਬਨਿਟ 'ਚ ਫੇਰਬਦਲ ਦੇ ਦਿੱਤੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਗਿਆ।ਲੁਧਿਆਣਾ 'ਚ ਮੀਡੀਆ ਅੱਗੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਰਫਾਰਮ ਨਹੀਂ ਕਰਦਾ ਤਾਂ ਪੂਰੀ ਟੀਮ ਦੀ ਕਾਰਗੁਜ਼ਾਰੀ ਮਾੜੀ ਹੋ ਜਾਂਦੀ ਹੈ।
ਇਸ ਲਈ ਕੈਬਨਿਟ ਵਜ਼ੀਰਾਂ ਨੂੰ ਬਾਹਰ ਕੱਢਣ ਲਈ ਨਹੀਂ, ਸਗੋਂ ਚੰਗੇ ਵਿਧਾਇਕਾਂ ਨੂੰ ਮੰਤਰੀ ਬਣਾਉਣ ਬਾਰੇ ਗੱਲ ਕੀਤੀ ਸੀ ਤਾਂ ਜੋ ਅਸੀਂ ਆਪਣੀਆਂ ਗਲਤੀਆਂ ਸੁਧਾਰ ਸਕੀਏ। ਉਧਰ ਦੂਜੇ ਪਾਸੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਦਿੱਤੇ ਬਿਆਨ ਸਬੰਧੀ ਸਫਾਈ ਦਿੰਦਿਆਂ ਕਿਹਾ ਹੈ ਕਿ ਉਹ ਅਜੇ ਵੀ ਆਪਣੇ ਬਿਆਨ 'ਤੇ ਕਾਇਮ ਹਨ ਕਿਉਂਕਿ ਵਿੱਤ ਮੰਤਰੀ ਦੇ ਕੋਲ ਹੀ ਸਾਰੇ ਵਿਕਾਸ ਕਰਜਾਂ ਲਈ ਬਜਟ ਹੁੰਦਾ ਹੈ ਅਤੇ ਜਲਦ ਹੀ ਪੰਜਾਬ ਦਾ ਬਜਟ ਵੀ ਪੇਸ਼ ਹੋਣ ਵਾਲਾ ਹੈ, ਇਸ ਲਈ ਜੇਕਰ ਵਿਕਾਸ ਕਾਰਜਾਂ 'ਚ ਕੋਈ ਰੁਕਾਵਟ ਆਵੇਗੀ ਤਾਂ ਉਹ ਵਿੱਤ ਮੰਤਰੀ ਨੂੰ ਹੀ ਕਹਿਣਗੇ।
2019 'ਚ ਵੀ ਨਹੀਂ ਖਤਮ ਹੋਇਆ , ਕਈ ਘਰਾਂ ਦੇ ਬੁਝਾ ਦਿੱਤੇ ਚਿਰਾਗ
NEXT STORY