ਅੰਮ੍ਰਿਤਸਰ : ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਖਾਧੀ ਗਈ ਕਸਮ ਅਤੇ ਕੀਤੇ ਗਏ ਵਾਅਦੇ ਵੀ ਇਸ ਸਾਲ ਕਿਸੇ ਕੰਮ ਨਹੀਂ ਆਏ। ਸਰਕਾਰੀ ਤੰਤਰ ਇਸ ਸਾਲ ਵੀ ਤਸਕਰਾਂ 'ਤੇ ਸ਼ਿੰਕਜ਼ਾ ਨਹੀਂ ਕੱਸ ਪਾਇਆ। ਪੂਰੇ ਪੰਜਾਬ 'ਚ ਨਸ਼ੇ ਦੀ ਸਪਲਾਈ ਨੂੰ ਤਾਂ ਬ੍ਰੇਕ ਲਗਾਈ ਗਈ ਪਰ ਨਸ਼ਾ ਤਸਕਰੀ ਦਾ ਨੈੱਟਵਰਕ ਨਹੀਂ ਟੁੱਟ ਸਕਿਆ। ਇਹ ਕਾਰਨ ਰਿਹਾ ਕਿ ਇਸ ਸਾਲ ਨਸ਼ੇ ਨੇ ਪੰਜਾਬ ਦੇ 19 ਜ਼ਿਲਿਆਂ 'ਚ ਇਸ ਸਾਲ ਵੀ 100 ਤੋਂ ਵੱਧ ਘਰਾਂ ਦੇ ਚਿਰਾਗ ਬੁੱਝਾ ਦਿੱਤੇ। ਹਾਲਾਂਕਿ ਪੁਲਸ ਨੂੰ ਨਸ਼ਾ ਸਪਲਾਈ ਨੂੰ ਬ੍ਰੇਕ ਲਗਾਉਣ ਦੀਆਂ ਕਈ ਨਵੀਂ ਤਕਨੀਕਾਂ 'ਚ ਸਫਲਤਾ ਮਿਲੀ ਪਰ ਨਸ਼ਾ ਤਸਕਰੀ ਦੀ ਖੇਡ ਇਸੇ ਤਰ੍ਹਾਂ ਜਾਰੀ ਰਹੀ।
ਜੇਲ 'ਚੋਂ ਨਸ਼ਾ ਤਸਕਰੀ ਦਾ ਨੈੱਟਵਰਕ
ਜੇਲ 'ਚੋਂ ਨਸ਼ਾ ਤਸਕਰੀ ਦਾ ਚੱਲ ਰਿਹਾ ਨੈੱਟਵਰਕ ਪੁਲਸ ਤੇ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਦੀਆਂ ਜੇਲਾਂ ਸੁਰੱਖਿਆ ਦੇ ਮਾਈਨੇ 'ਚ ਖਰੀਆਂ ਨਹੀਂ ਉਤਰੀਆਂ। ਪਹਿਲਾਂ ਤਾਂ ਨਸ਼ਾ ਤਸਕਰੀ ਕਰਨ ਵਾਲੇ ਸਥਾਨਕ ਲੋਕ ਹੀ ਫੜੇ ਜਾਂਦੇ ਸਨ ਪਰ ਇਸ ਵਾਰ ਬਹੁਤ ਸਾਰੇ ਵਿਦੇਸ਼ੀ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇੰਨ੍ਹਾਂ ਦੀ ਗ੍ਰਿਫਤਾਰੀ ਨਾਲ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਹੁਣ ਹੈਰੋਇਨ ਵਰਗਾ ਨਸ਼ਾ ਕੇਵਲ ਪਾਕਿਸਤਾਨ ਸਰਹੱਦ ਤੋਂ ਹੀ ਨਹੀਂ ਸਗੋਂ ਬਲਕਿ ਦਿੱਲੀ ਤੋਂ ਵੀ ਪੰਜਾਬ ਪਹੁੰਚ ਰਿਹਾ ਹੈ। ਇਸ ਧੰਦੇ ਨੂੰ ਕੌਣ, ਕਿਵੇਂ ਤੇ ਕਿਸ ਤਰ੍ਹਾਂ ਚਲਾ ਰਿਹਾ ਹੈ, ਇਸ ਦੀ ਜਾਂਚ ਪੂਰੀ ਨਹੀਂ ਹੋ ਸਕੀ।
ਨਸ਼ਾ ਤਸਕਰੀ ਨੂੰ ਲੈ ਕੇ ਆਈ.ਸੀ.ਪੀ. ਅਟਾਰੀ ਦੇ ਜਰੀਏ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ.ਐੱਸ.ਆਈ. ਦੇ ਨਾਪਾਕ ਇਰਾਦੇ ਵੀ ਇਸ ਸਾਲ ਸਾਹਮਣੇ ਆਏ। ਨਮਕ ਦੇ ਨਾਲ ਭੇਜੀ ਗਈ 532 ਕਿਲੋਗ੍ਰਾਮ ਹੈਰੋਇਨ ਦੀ ਖੇਪ ਇੰਟੀਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਅਟਾਰੀ 'ਤੇ ਫੜ੍ਹੀ ਗਈ। ਇਸ ਨੂੰ ਗੁਰਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਪਾਕਿਸਤਾਨ ਤੋਂ ਮੰਗਵਾਇਆ ਸੀ। ਸੜਕ ਦੇ ਰਾਸਤੇ ਆਈ ਹੈਰੋਇਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਸੀ। ਇਸ ਤੋਂ ਪਹਿਲਾਂ ਸਾਲ 2012 'ਚ ਵਾਹਘਾ ਦੇ ਜਰੀਏ ਰੇਲ ਮਾਰਗ ਰਾਹੀਂ 101 ਕਿਲੋ ਹੈਰੋਇਨ ਪਾਕਿਸਤਾਨ ਤੋਂ ਭੇਜੀ ਗਈ ਸੀ।
ਨਸ਼ੇ ਕਾਰਨ ਹੋਈਆਂ ਮੌਤਾਂ
ਸ਼ਹਿਰ |
2018 |
2019 |
ਕਪੂਰਥਲਾ |
14 |
9 |
ਮੁਕਤਸਰ |
3 |
9 |
ਅੰਮ੍ਰਿਤਸਰ |
4 |
7 |
ਮੋਗਾ |
3 |
7 |
ਬਰਨਾਲਾ |
9 |
5 |
ਜਲੰਧਰ |
7 |
5 |
ਪਟਿਆਲਾ |
7 |
4 |
ਬਠਿੰਡਾ |
6 |
3 |
ਸੰਗਰੂਰ |
3 |
1 |
ਗੁਰਦਾਸਪੁਰ |
- |
2 |
ਰੂਪਨਗਰ |
- |
2 |
ਫਤਿਗੜ੍ਹ ਸਾਹਿਬ |
- |
2 |
ਨਵਾਂਸ਼ਹਿਰ |
- |
1 |
ਸਰਹੱਦੀ ਇਲਾਕੇ 'ਚੋਂ ਬਰਾਮਦ ਹੈਰੋਇਨ
ਸ਼ਹਿਰ |
2018 |
2019 |
ਤਰਨਤਾਰਨ |
17.420 |
21 |
ਕਪੂਰਥਲਾ |
15 |
16.900 |
ਪਟਿਆਲਾ |
6.300 |
9,840 |
ਹੁਸ਼ਿਆਰਪੁਰ |
7. 050 |
6.750 |
ਨਵਾਂ ਸ਼ਹਿਰ |
4.319 |
5.511 |
ਸੰਗਰੂਰ |
1.250 |
1.779 |
ਮੁਕਤਸਰ |
0.634 |
1.779 |
ਗੁਰਦਾਸਪੁਰ |
1.237 |
1.538 |
ਪਠਾਨਕੋਟ |
0.833, |
0.914 |
ਰੂਪਨਗਰ |
2.659 |
0.273 |
ਬਠਿੰਡਾ |
- |
7 |
ਬਰਨਾਲਾ |
- |
1.472 |
ਨਵਾਂ ਸ਼ਹਿਰ |
4.319 |
5.511 |
ਫਸਲੀ ਵੰਨ-ਸੁਵੰਨਤਾ ਲਈ ਕਿਸਾਨਾਂ ਨੇ ਭਰਿਆ ਹੁੰਗਾਰਾ
NEXT STORY