ਸ੍ਰੀ ਮੁਕਤਸਰ ਸਾਹਿਬ ( ਰਿਣੀ) : ਅੱਜ ਪੂਰੇ ਦੇਸ਼ 'ਚ ਕਰਵਾਚੌਥ ਦਾ ਤਿਉਹਾਰ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਸੁਹਾਗਣਾਂ ਵਲੋਂ ਅੱਜ ਵਰਤ ਰੱਖੇ ਗਏ ਹਨ, ਉੱਥੇ ਹੀ ਇਕ ਦਿਨ ਪਹਿਲਾਂ ਆਪਣੇ ਹੱਥਾਂ 'ਤੇ ਸੁਹਾਗ ਦੇ ਨਾਂ ਦੀ ਮਹਿੰਦੀ ਵੀ ਲਾਈ ਗਈ ਹੈ। ਕਰਵਾਚੌਥ ਦੇ ਤਿਉਹਾਰ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਆਪਣੇ ਹੱਥਾਂ 'ਤੇ ਮਹਿੰਦੀ ਲਗਵਾਈ।
ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਵੇਗਾ ਫਰੀ, ਹੋ ਗਿਆ ਐਲਾਨ
ਉਨ੍ਹਾਂ ਨੇ ਸਾਰੀਆਂ ਸੁਹਾਗਣਾਂ ਨੂੰ ਕਰਵਾਚੌਥ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਂਝ ਤਾਂ ਹਰ ਦਿਨ ਹੀ ਕਰਵਾਚੌਥ ਹੈ, ਜੇਕਰ ਪਰਿਵਾਰ 'ਚ ਸੁੱਖ-ਸ਼ਾਂਤੀ ਹੋਵੇ, ਮੇਲ-ਮਿਲਾਪ ਹੋਵੇ। ਉਨ੍ਹਾਂ ਨੇ ਹੱਸਦਿਆਂ ਕਿਹਾ ਕਿ ਅੱਜ ਦੇ ਕਰਵਾਚੌਥ 'ਚ ਫ਼ਰਕ ਇਹ ਹੈ ਕਿ ਇਸ ਤਿਉਹਾਰ 'ਤੇ ਸਾਨੂੰ ਖਾਣ ਨੂੰ ਕੁੱਝ ਨਹੀਂ ਮਿਲਣਾ।
ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਚੰਗੀ ਖ਼ਬਰ, ਆਮ ਹੋ ਗਏ ਹਾਲਾਤ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਰਾਜਾ ਵੜਿੰਗ ਤੋਂ ਉਨ੍ਹਾਂ ਨੇ ਕੀ ਮੰਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਪਰਮਾਤਮਾ ਬੱਸ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਸਮਾਂ ਦਿੰਦਾ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਵੇਗਾ ਫਰੀ, ਹੋ ਗਿਆ ਐਲਾਨ
NEXT STORY