ਪਟਿਆਲਾ (ਰਾਜੇਸ਼ ਪੰਜੌਲਾ, ਪਰਮੀਤ) : ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਪ੍ਰਨੀਤ ਕੌਰ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸੁਪਰਸਪੈਸ਼ਲਿਟੀ ਬਲਾਕ ਵਿਖੇ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਮੱਦੇਨਜ਼ਰ 600 ਐੱਲ. ਪੀ. ਐੱਮ. ਦੀ ਸਮਰੱਥਾ ਵਾਲੇ ਪੀ. ਐੱਸ. ਏ. ਆਕਸੀਜ਼ਨ ਪਲਾਂਟ ਹਸਪਤਾਲ ਨੂੰ ਸਮਰਪਿਤ ਕੀਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਨਾਰਾਜ਼ ਕੈਪਟਨ ਨੂੰ ਮਨਾਉਣ ਅੱਜ ਚੰਡੀਗੜ੍ਹ ਆਉਣਗੇ 'ਹਰੀਸ਼ ਰਾਵਤ', ਦੂਰ ਕਰਨਗੇ ਗਲਤ ਫ਼ਹਿਮੀਆਂ
ਇਹ ਪਲਾਂਟ ਮੁੰਜਾਲ ਫਾਊਂਡੇਸ਼ਨ ਅਤੇ ਹੀਰੋ ਸਾਈਕਲਜ਼ ਲਿਮਟਿਡ ਲੁਧਿਆਣਾ ਦੀ ਸਹਾਇਤਾ ਨਾਲ 1 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਹੀਰੋ ਸਾਈਕਲ ਦੇ ਡਾਇਰੈਕਟਰ ਅਭਿਸ਼ੇਕ ਮੁੰਜਾਲ ਅਤੇ ਐੱਸ. ਕੇ. ਰਾਏ ਮੈਨੇਜਿੰਗ ਟਰੱਸਟੀ ਓ. ਪੀ. ਮੁੰਜਾਲ ਫਾਊਂਡੇਸ਼ਨ ਵੀ ਮੌਜੂਦ ਸਨ। ਪ੍ਰਨੀਤ ਕੌਰ ਨੇ ਦੱਸਿਆ ਕਿ ਪਲਾਂਟ ਹਵਾ ’ਚੋਂ ਆਕਸੀਜ਼ਨ ਲੈ ਕੇ ਇਸ ਨੂੰ ਸੋਧਣ ਉਪਰੰਤ ਕਰੀਬ 120 ਸਿਲੰਡਰ ਭਰ ਕੇ ਮਰੀਜ਼ਾਂ ਲਈ ਮੁਹੱਈਆ ਕਰਵਾਏਗਾ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼, ਪ੍ਰਧਾਨ ਬਣਨ ਦੇ ਰੌਲੇ ਮਗਰੋਂ 'ਸੋਨੀਆ' ਨੂੰ ਮਿਲੇ 'ਨਵਜੋਤ ਸਿੱਧੂ'
ਇਸ ਨਵੇਂ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਰਾਜਿੰਦਰਾ ਹਸਪਤਾਲ ’ਚ ਇਸ ਸਮੇਂ 1650 ਐੱਲ. ਪੀ. ਐੱਮ. ਸਮਰੱਥਾ ਦੇ ਤਿੰਨ ਆਕਸੀਜਨ ਪਲਾਂਟ, 3 ਮੈਨੀਫੋਲਡ (ਸਿਲੰਡਰਾਂ ਨਾਲ ਸਪਲਾਈ ਦੇਣ ਵਾਲੇ) ਅਤੇ ਇਕ 6 ਕਿਲੋਲੀਟਰ ਦੀ ਸਮਰੱਥਾ ਵਾਲਾ ਐੱਲ. ਐੱਮ. ਓ. ਪਲਾਂਟ ਕਾਰਜਸ਼ੀਲ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਇਕ-ਇਕ ਹਜ਼ਾਰ ਦੀ ਸਮਰੱਥਾ ਵਾਲੇ ਤਿੰਨ ਹੋਰ ਪੀ. ਐੱਸ. ਏ. ਆਕਸੀਜ਼ਨ ਪਲਾਂਟ ਅਤੇ ਚੌਥਾ 20 ਕਿਲੋਲੀਟਰ ਦੀ ਸਮਰੱਥਾ ਵਾਲਾ ਐੱਲ. ਪੀ. ਐੱਮ. ਆਕਸੀਜ਼ਨ ਪਲਾਂਟ ਸਥਾਪਿਤ ਕਰਨ ਦਾ ਕੰਮ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਅਹਿਮ ਖ਼ਬਰ : ਨਾਰਾਜ਼ ਕੈਪਟਨ ਨੂੰ ਮਨਾਉਣ ਅੱਜ ਚੰਡੀਗੜ੍ਹ ਆਉਣਗੇ 'ਹਰੀਸ਼ ਰਾਵਤ', ਦੂਰ ਕਰਨਗੇ ਗਲਤ ਫ਼ਹਿਮੀਆਂ
NEXT STORY