ਪਟਿਆਲਾ (ਜ. ਬ.) : ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਦਿਲ ਦੇ ਰੋਗਾਂ ਦਾ ਡਾਕਟਰ ਮਿਲ ਗਿਆ ਹੈ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਦਿਲ ਦੇ ਲੋਕਾਂ ਦੇ ਨਾਮਵਰ ਡਾਕਟਰ ਡਾ. ਗੌਤਮ ਸਿੰਘਲ ਨੇ ਸਰਕਾਰੀ ਮੈਡੀਕਲ ਕਾਲਜ ਤੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸੋਮਵਾਰ, ਬੁੱਧਵਾਰ ਤੇ ਸ਼ੁੱਕਰਾਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਨਵੀਂ ਬਣੀ ਸੁਪਰ ਸਪੈਸ਼ੈਲਿਟੀ ਬਿਲਡਿੰਗ ਦੀ ਓ. ਪੀ. ਡੀ. ’ਚ ਮਰੀਜ਼ਾਂ ਨੂੰ ਵੇਖਣ ਲੱਗ ਪਏ ਹਨ।
ਉਨ੍ਹਾਂ ਦੱਸਿਆ ਕਿ ਡਾ. ਗੌਤਮ ਨੇ 2004 ਵਿਚ ਸੀ. ਐੱਮ. ਸੀ. ਲੁਧਿਆਣਾ ਤੋਂ ਐੱਮ. ਬੀ. ਬੀ. ਐੱਸ. ਕੀਤੀ ਸੀ। ਇਸ ਮਗਰੋਂ ਉਨ੍ਹਾਂ ਵਰਧਮਾਨ ਮਹਾਂਵੀਰ ਮੈਡੀਕਲ ਕਾਲਜ ਤੋਂ ਸਫ਼ਦਰਜੰਗ ਹਸਪਤਾਲ ਨਵੀਂ ਦਿੱਲੀ ਤੋਂ ਐੱਨ. ਐੱਨ. ਸੀ. ਮੈਡੀਸਿਨ ਅਤੇ ਸੀਨੀਅਰ ਰੈਜੀਡੈਂਸੀ ਕੀਤੀ ਅਤੇ ਆਰਮੀ ਹਸਪਤਾਲ ਰਿਸਰਚ ਐਂਡ ਰੈਫਰਲ ਦਿੱਲੀ ਤੋਂ ਡੀ. ਐੱਲ. ਬੀ. ਕਾਰਡੀਓਲਾਜੀ ਕੀਤੀ। ਉਨ੍ਹਾਂ ਫੋਰਸਟਿਸ ਹਸਪਤਾਲ ਨਵੀਂ ਦਿੱਲੀ ਅਤੇ ਫੈਮਿਲੀ ਹਸਪਤਾਲ ਨਵੀਂ ਦਿੱਲੀ ਵਰਗੇ ਨਾਮੀ ਹਸਪਤਾਲਾਂ ’ਚ ਕਾਰਡੀਓਲੋਜਿਸਟ ਵੱਜੋਂ ਸੇਵਾਵਾਂ ਦਿੱਤੀਆਂ ਹਨ।
ਪਰਮਾਤਮਾ ਦੀ ਬਖ਼ਸ਼ਿਸ਼ ਨਾਲ ਮੁੜ ਆਇਆ 'ਫਤਿਹਵੀਰ', ਘਰ ’ਚ ਵਿਆਹ ਵਰਗਾ ਮਾਹੌਲ(ਤਸਵੀਰਾਂ)
NEXT STORY