ਪਟਿਆਲਾ (ਮਨਦੀਪ ਜੋਸਨ) : ਰਾਜਿੰਦਰਾ ਹਸਪਤਾਲ ’ਚ ਕੋਵਿਡ ਮਰੀਜ਼ਾਂ ਦੀ ਸਹੀ ਦੇਖਭਾਲ ਅਤੇ ਵਧੀਆ ਸਹੂਲਤਾਂ ਦੇਣ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਮੱਦੇਨਜ਼ਰ ਸੁਪਰ ਸਪੈਸ਼ਲਿਟੀ ਬਿਲਡਿੰਗ ਅੰਦਰ 'ਵੈਸਟਰਨ ਕਮਾਂਡੋ ਕੋਵਿਡ ਹਸਪਤਾਲ' ਸਥਾਪਿਤ ਕੀਤਾ ਗਿਆ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। 11 ਮਈ ਤੋਂ ਕੋਵਿਡ ਮਰੀਜ਼ਾਂ ਦੇ ਦਾਖ਼ਲੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ : 'ਸਿੱਧੂ' ਨਾਲ ਆਰ-ਪਾਰ ਦੀ ਲੜਾਈ ਦੇ ਮੂਡ ’ਚ ਕੈਪਟਨ, ਸੋਨੀਆ ਨਾਲ ਛੇਤੀ ਕਰਨਗੇ ਮੁਲਾਕਾਤ
ਹੁਣ ਲੈਵਲ-2 ਦੇ 100 ਬੈੱਡ ਮਿਲਟਰੀ ਹਵਾਲੇ ਕੀਤੇ ਜਾ ਰਹੇ ਹਨ। ਇੱਥੇ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ, ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ, ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਮਿਲਟਰੀ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਬੈਠ ਕੇ ਫ਼ੈਸਲਾ ਹੋਇਆ ਕਿ ਲੈਵਲ-2 ਦੇ ਇਹ 100 ਬੈੱਡ ਸੁਪਰ ਸਪੈਸ਼ਲਿਟੀ ਬਿਲਡਿੰਗ ’ਚ ਸਥਾਪਿਤ ਹੋਣਗੇ। ਇਨ੍ਹਾਂ ਬੈੱਡਾਂ ’ਤੇ ਦਾਖ਼ਲ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਦੇ ਪੈਰਾ-ਮੈਡੀਕਲ ਅਫ਼ਸਰ ਕਰਨਗੇ, ਜਦੋਂ ਕਿ ਸਮੁੱਚੀ ਦੇਖ-ਰੇਖ ਮਿਲਟਰੀ ਹਸਪਤਾਲ ਦੇ ਸੀਨੀਅਰ ਡਾਕਟਰਾਂ ਦੀ ਹੋਵੇਗੀ।
ਇਹ ਵੀ ਪੜ੍ਹੋ : 'ਕੋਰੋਨਾ' ਆਫ਼ਤ ਦੌਰਾਨ 'ਬੁੜੈਲ ਜੇਲ੍ਹ' ਦੇ ਕੈਦੀਆਂ ਲਈ ਆਇਆ ਵੱਡਾ ਫ਼ੈਸਲਾ, ਜਾਰੀ ਹੋਏ ਹੁਕਮ
ਇਸ ਤੋਂ ਪਹਿਲਾਂ ਵੀ ਇੱਥੇ 30 ਦੇ ਕਰੀਬ ਮਿਲਟਰੀ ਦੇ ਜਵਾਨ ਤਾਇਨਾਤ ਕੀਤੇ ਹੋਏ ਹਨ। ਉਹ ਵੀ ਰਾਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਨਾਲ ਮਿਲ ਕੇ ਦਿਨ-ਰਾਤ ਕੋਵਿਡ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਪਟਿਆਲਾ ਰਾਜਿੰਦਰਾ ਹਸਪਤਾਲ ਵਿਖੇ ਇਹ 100 ਕੋਵਿਡ ਬੈੱਡ ਕੁੱਝ ਹੀ ਘੰਟਿਆਂ ’ਚ ਆਰਮੀ ਦੇ ਹਵਾਲੇ ਕੀਤੇ ਜਾ ਰਹੇ ਹਨ। ਇਸ ਦੀ ਪੁਸ਼ਟੀ ਕਰਦਿਆਂ ਕੋਵਿਡ ਕੇਅਰ ਯੂਨਿਟ ਦੇ ਇੰਚਾਰਜ ਸੁਰਭੀ ਮਲਿਕ ਨੇ ਦੱਸਿਆ ਕਿ ਇਸ ’ਚ 50 ਦੇ ਕਰੀਬ ਪੈਰਾ-ਮੈਡੀਕਲ ਅਫ਼ਸਰ ਅਤੇ ਅੱਧੀ ਦਰਜਨ ਦੇ ਕਰੀਬ ਸੀਨੀਅਰ ਡਾਕਟਰ ਲੈਵਲ-2 ਦੇ 100 ਮਰੀਜ਼ਾਂ ਦੀ ਦੇਖਭਾਲ ਕਰਨਗੇ। ਇਸ ਨਾਲ ਕੋਵਿਡ ਮਰੀਜ਼ਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਹੋ ਸਕੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਲੁਧਿਆਣਾ 'ਚ ਬਰਡ ਫਲੂ ਮਗਰੋਂ 31,600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ, 7200 ਆਂਡੇ ਕੀਤੇ ਨਸ਼ਟ
NEXT STORY