ਰਾਜਪੁਰਾ (ਪਰਮੀਤ) - ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਮ ਦੇ ਮੱਦੇਨਜ਼ਰ ਸਰਕਾਰਾਂ ਵਲੋਂ ਲੋਕਾਂ ਨੂੰ ਆਪੋ-ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਮਨਾ ਕੀਤਾ ਗਿਆ ਹੈ। ਸਰਕਾਰ ਵਲੋਂ ਲਗਾਈ ਗਈ ਪਾਬੰਦੀ ਦੇ ਹੁਕਮਾਂ ਦੀਆਂ ਧੱਜੀਆਂ ਉਸ ਸਮੇਂ ਉਡਦੀਆਂ ਹੋਈਆਂ ਦਿਖਾਈ ਦਿੱਤੀਆਂ ਜਦੋਂ ਰਾਜਪੁਰਾ ਦੀ ਸਬਜ਼ੀ ਮੰਡੀ ’ਚ ਅੱਜ ਸਵੇਰੇ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਲੋਕਾਂ ਨੂੰ ਘਰ-ਘਰ ਜਾ ਕੇ ਸਬਜ਼ੀਆਂ ਅਤੇ ਹੋਰ ਸਾਮਾਨ ਦੇਣਗੇ ਪਰ ਪ੍ਰਸ਼ਾਸਨ ਇਸ ਕੰਮ ’ਚ ਅਸਫਲ ਹੁੰਦੀ ਹੋਈ ਨਜ਼ਰ ਆਈ। ਉਕਤ ਲੋਕ ਕਰਫਿਊ ਦੇ ਕਾਰਨ ਆਪਣੇ ਘਰਾਂ ’ਚ ਬੰਦ ਸਨ, ਜਿਸ ਦੌਰਾਨ ਉਨ੍ਹਾਂ ਦੇ ਘਰ ਸਬਜ਼ੀਆਂ ਦੀ ਸਪਲਾਈ ਨਹੀਂ ਸੀ ਹੋ ਰਹੀ। ਸਬਜ਼ੀਆਂ ਦੀ ਸਪਲਾਈ ਕਰਨ ਵਿਚ ਪ੍ਰਸ਼ਾਸਨ ਦੇ ਅਸਫਲ ਰਹਿਣ 'ਤੇ ਲੋਕ ਸਬਜ਼ੀ ਮੰਡੀ ’ਚ ਆਉਣ ਲਈ ਮਜ਼ਬੂਰ ਹੋ ਗਏ ਅਤੇ ਅਜਿਹਾ ਕਰਕੇ ਉਨ੍ਹਾਂ ਨੇ ਬੀਮਾਰੀ ਦੇ ਪਸਾਰ ਨੂੰ ਸੱਦਾ ਦੇ ਦਿੱਤਾ।
ਪੜ੍ਹੋ ਇਹ ਵੀ ਖਬਰ - ਕੋਰੋਨਾ ਤੋਂ ਬੇਖੌਫ ਜਲਾਲਾਬਾਦ ਦੇ ਲੋਕ, ਦੇਖੋ ਕਿਵੇਂ ਟੋਲੀਆਂ ਬਣਾ ਘੁੰਮ ਰਹੇ (ਤਸਵੀਰਾਂ)
ਮੋਗਾ : ਪੁਲਸ ਮੁਲਾਜ਼ਮ ਨੇ ਨੌਜਵਾਨ 'ਤੇ ਚੜ੍ਹਾਈ ਕਾਰ, ਦੂਜੇ ਮੁਲਾਜ਼ਮ 'ਤੇ ਵੀ ਜਾਨਲੇਵਾ ਹਮਲਾ
NEXT STORY