ਪਟਿਆਲਾ : ਜਿਹੜੀਆਂ ਭੈਣਾਂ ਇਸ ਵਾਰ ਆਪਣੇ ਦੂਰ-ਦੁਰਾਡੇ ਬੈਠੇ ਭਰਾਵਾਂ ਨੂੰ ਕਿਸੇ ਕਾਰਣ ਰੱਖੜੀ ਬੰਨ੍ਹਣ ਨਹੀਂ ਜਾ ਸਕਦੀਆਂ, ਉਨ੍ਹਾਂ ਲਈ ਚੰਗੀ ਖ਼ਬਰ ਹੈ। ਹੁਣ ਇਹ ਭੈਣਾਂ ਡਾਕਘਰ ਦੇ ਵਟਸਐੱਪ ਨੰਬਰ ਰਾਹੀਂ ਆਪਣੇ ਭਰਾ ਨੂੰ ਰੱਖੜੀ ਭੇਜ ਸਕਦੀਆਂ ਹਨ। ਪੋਸਟ ਆਫਿਸ ਦੇ ਪਟਿਆਲਾ ਡਿਵੀਜ਼ਨ ਦੇ ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ‘ਵਟਸਐਪ ’ਤੇ ਭੇਜੋ ਰੱਖੜੀ’ ਉਨ੍ਹਾਂ ਦਾ ਪਾਇਲਟ ਪ੍ਰੋਜੈਕਟ ਹੈ। ਜਿਹੜੀ ਭੈਣ ਆਪਣੇ ਭਰਾ ਨੂੰ ਰੱਖੜੀ ਨਹੀਂ ਭੇਜ ਸਕਦੀਆਂ, ਉਨ੍ਹਾਂ ਲਈ ਪੋਸਟ ਆਫਿਸ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਪੋਸਟ ਦਫਤਰ ਵਟਸਐੱਪ ਰਾਹੀਂ ਕਸਟਮਰ ਵਲੋਂ ਰੱਖੜੀ ਸਿਲੈਕਟ ਕਰਨ ਤੋਂ ਬਾਅਦ ਉਸ ਵਲੋਂ ਦਿੱਤੇ ਗਏ ਪਤੇ ’ਤੇ ਪਹੁੰਚਾਏਗਾ। ਗ੍ਰਾਹਕ ਨੂੰ ਆਨਲਾਈਨ ਰੱਖੜੀ ਭੇਜਣ ਦੀ ਪੇਮੈਂਟ ਕਰਨੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਤੋਂ ਇਲਾਵਾ ਰੱਖੜੀ ’ਤੇ ਪਟਿਆਲਾ ਪੋਸਟ ਆਫਿਸ ਲੋਕਾਂ ਲਈ ਸਪੈਸ਼ਲ ਲੈਮੀਨੇਟਿਡ ਇਨਵੈਲਪਸ ਅਤੇ ਸਪੈਸ਼ਲ ਰੱਖੜੀ ਬਾਕਸ (ਭਾਰ ਸਿਰਫ 500 ਗ੍ਰਾਮ) ਵੀ ਲੈ ਕੇ ਆਇਆ ਹੈ। ਕੋਈ ਵੀ ਉਪਭੋਗਤਾ ਆਪਣੇ ਨੇੜੇ ਦੇ ਪੋਸਟ ਆਫਿਸ ਵਿਚ ਜਾ ਕੇ ਇਹ ਕਵਰ ਬੇਹੱਦ ਸਸਤੇ ਭਾਅ ’ਤੇ ਹਾਸਲ ਕਰ ਸਕਦਾ ਹੈ। ਜੇਕਰ ਕੋਈ ਵੀ ਰੱਖੜੀ ਭੇਜਣ ਸਬੰਧੀ ਜ਼ਿਆਦਾ ਜਾਣਕਾਰੀ ਲੈਣੀ ਚਾਹੇ ਹੈ ਤਾਂ ਉਹ ਪੋਸਟ ਆਫਿਸ ਵਿਚ ਸੰਪਰਕ ਕਰ ਸਕਦਾ ਹੈ ਜਾਂ ਦਫਤਰ ਦੇ ਲੈਡਲਾਈਨ ਨੰਬਰ 0175-2200663, 22006374 ਅਤੇ 2215557 ’ਤੇ ਜਾਂ dopatiala.pb@indiapost.gov.in ’ਤੇ ਸਪੰਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਨਵੇਂ ਨਿਰਦੇਸ਼ ਕੀਤੇ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਲੂ ਯਾਦਵ ਦੇ ਪਰਿਵਾਰ 'ਤੇ ਸ਼ਿਕੰਜਾ, ਜ਼ਮੀਨ ਦੇ ਕੇ ਜੰਮੂ-ਕਸ਼ਮੀਰ ਤੇ ਪੰਜਾਬ 'ਚ ਨੌਕਰੀਆਂ ਕਰ ਰਹੇ 20 ਰੇਲਵੇ ਮੁਲਾਜ਼ਮ
NEXT STORY