ਜਲੰਧਰ(ਬਿਊਰੋ)- ਰੱਖੜੀ ਦਾ ਤਿਉਹਾਰ ਯਾਨੀ ਖੁਸ਼ੀਆਂ ਦੀ ਵਰਖਾ, ਕੁਝ ਇਸ ਤਰ੍ਹਾਂ ਹੀ ਹੈ ਭੈਣ-ਭਰਾ ਦਾ ਪਿਆਰ। ਰੱਖੜੀ ਦਾ ਤਿਉਹਾਰ ਭਾਰਤ ਵਿਚ ਬੜੀ ਧੁੰਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭੈਣ-ਭਰਾ ਵਿਚ ਪਿਆਰ ਨੂੰ ਦਰਸਾਉਂਦਾ ਹੈ। ਅਜਿਹੇ ਪਿਆਰ ਦੀ ਹੀ ਇਕ ਮਿਸਾਲ 99 ਸਾਲਾ ਇਕ ਭੈਣ ਭਾਗਣ ਪਿੰਡ ਰਾਜੇਆਣਾ ਮੋਗਾ ਨੇ ਪੇਸ਼ ਕੀਤੀ ਹੈ। ਉਨ੍ਹਾਂ ਵੱਲੋਂ ਆਪਣੇ ਛੋਟੇ ਭਰਾ ਭਾਗੂ ਰਾਮ ਰਮਦਾਸਪੁਰ, ਅਲਾਵਲਪੁਰ ਜਲੰਧਰ, ਜਿਸ ਦੀ ਉਮਰ 96 ਸਾਲ ਹੈ, ਨੂੰ ਅੱਜ ਰੱਖੜੀ ਬਣ ਮੋਗਾ ਵਿਖੇ ਇਹ ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਤਿਉਹਾਰ ਮਨਾਇਆ ਹੈ।
ਇਹ ਵੀ ਪੜ੍ਹੋ- ਸੁਖਮੀਤ ਡਿਪਟੀ ਕਤਲ ਕਾਂਡ 'ਚ ਵੱਡਾ ਖੁਲਾਸਾ, ਵਿਦੇਸ਼ ਬੈਠੇ ਗੈਂਗਸਟਰ ਗੌਰਵ ਨੇ ਰਚੀ ਸੀ ਕਤਲ ਦੀ ਸਾਜਿਸ਼
ਜ਼ਿਕਯੋਗ ਹੈ ਕਿ ਇਨ੍ਹਾਂ ਦੋਵਾਂ ਭੈਣ-ਭਰਾ ਤੋਂ ਇਲਾਵਾ ਇਨ੍ਹਾਂ ਇਕ ਹੋਰ ਵੱਡੀ ਭੈਣ ਵੀ ਸੀ, ਜਿਸ ਦੀ ਉਮਰ 104 ਸਾਲ ਸੀ, ਜਿਸ ਦੀ ਬੀਤੇ ਸਾਲ ਹੀ ਮੌਤ ਹੋ ਗਈ ਸੀ। ਜਿਸ ਕਾਰਨ ਭਰਾ ਭਾਗੂ ਰਾਮ ਇਸ ਸਾਲ ਇੱਕਲੇ ਹੀ ਆਪਣੀ ਛੋਟੀ ਭੈਣ ਭਾਗਣ ਪਿੰਡ ਰਾਜੇਆਣਾ ਨੂੰ ਮਿਲਣ ਮੋਗਾ ਗਏ, ਨਹੀਂ ਤਾਂ ਇਹ ਤਿੰਨੋਂ ਭੈਣ-ਭਰਾ ਮੋਗਾ 'ਚ ਆਪਣੀ ਭੈਣ ਦੇ ਘਰ ਇੱਕਠੇ ਹੁੰਦੇ ਸਨ।
ਹੁਣ ਸਰਕਾਰੀ ਸਕੂਲ ਲੱਖੇਵਾਲੀ 14 ਦਿਨ ਲਈ ਬੰਦ, 2 ਵਿਦਿਆਰਥਣਾਂ ਆਈਆ ਕੋਰੋਨਾ ਪਾਜ਼ੇਟਿਵ
NEXT STORY