ਸਾਹਨੇਵਾਲ (ਜਗਰੂਪ) : ਚੋਰੀ, ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਘਟਨਾਵਾਂ ਆਮ ਹੀ ਦੇਖਣ-ਸੁਣਨ 'ਚ ਸਾਹਮਣੇ ਆਉਂਦੀਆਂ ਹਨ। ਜੇਕਰ ਹੁਣ ਸ਼ਰੇਆਮ ਹੀ ਦੁਕਾਨਾਂ 'ਚ ਸਮਾਨ ਦੇਖਣ ਦੇ ਬਹਾਨੇ ਕੀਮਤੀ ਸਮਾਨ ਲੈ ਕੇ ਭੱਜਣ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਸਾਹਨੇਵਾਲ ਅਧੀਨ ਆਉਂਦੀ ਢੰਡਾਰੀ ਕਲਾਂ ਦੀ ਸੰਨਦੀਪ ਮਾਰਕੀਟ 'ਚ ਵਾਪਰਿਆ ਹੈ। ਜਿਥੇ ਮੋਬਾਇਲ ਦੇਖਣ ਦੇ ਬਹਾਨੇ ਆਏ ਦੋ ਨੌਜਵਾਨ ਨਵਾਂ ਮੋਬਾਇਲ ਲੈ ਕੇ ਹੀ ਫਰਾਰ ਹੋ ਗਏ ਅਤੇ ਦੁਕਾਨਦਾਰ ਦੇਖਦਾ ਹੀ ਰਹਿ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਬੋਧ ਕੁਮਾਰ ਪੁੱਤਰ ਰਾਮ ਦੁਲਾਰੇ ਸਾਹਨੀ ਵਾਸੀ ਲੁਹਾਰਾ ਕਾਲੋਨੀ, ਲੁਧਿਆਣਾ ਨੇ ਦੱਸਿਆ ਕਿ ਉਸਦੀ ਮੋਬਾਇਲਾਂ ਦੀ ਦੁਕਾਨ ਹੈ। ਬੀਤੀ 23 ਜੁਲਾਈ ਦੀ ਦੁਪਹਿਰ ਕਰੀਬ ਪੌਣੇ ਦੋ ਵਜੇ ਮੋਟਰਸਾਈਕਲ ਨੰਬਰ ਪੀ. ਬੀ.-10-ਜੇ.ਸੀ.-3922 ’ਤੇ ਦੋ ਨਾਮਾਲੂਮ ਨੌਜਵਾਨ ਆਏ। ਜਿਨ੍ਹਾਂ ’ਚੋਂ ਮੋਟਰਸਾਈਕਲ ਚਾਲਕ ਬਾਹਰ ਹੀ ਖੜ੍ਹਾ ਰਿਹਾ ਅਤੇ ਇਕ ਮੁੰਡਾ ਦੁਕਾਨ ਦੇ ਅੰਦਰ ਆ ਕੇ ਵੀਵੋ ਵਾਈ-16 ਫੋਨ ਦੀ ਮੰਗ ਕਰਨ ਲੱਗਾ।
ਇਹ ਵੀ ਪੜ੍ਹੋ : ਘਰੋਂ ਮੇਲਾ ਵੇਖਣ ਗਏ ਨੌਜਵਾਨ ਨਾਲ ਵਾਪਰਿਆ ਹਾਦਸਾ, ਪਿੰਡ ’ਚ ਫੈਲੀ ਸਨਸਨੀ
ਦੁਕਾਨਦਾਰ ਅਬੋਧ ਕੁਮਾਰ ਨੇ ਮੰਗਿਆ ਗਿਆ ਫੋਨ ਕੱਢਕੇ ਵਿਖਾਇਆ ਅਤੇ ਹੋਰ ਫੋਨ ਦਿਖਾਉਣ ਲੱਗਾ ਤਾਂ ਉਕਤ ਨੌਜਵਾਨ ਵੀਵੋ ਦਾ ਫੋਨ ਲੈ ਕੇ ਆਪਣੇ ਸਾਥੀ ਨਾਲ ਫਰਾਰ ਹੋ ਗਿਆ। ਜਦੋਂ ਉਕਤ ਦੋਵੇਂ ਨੌਜਵਾਨਾਂ ਦੀ ਖੋਜ ਕੀਤੀ ਗਈ ਤਾਂ ਉਨ੍ਹਾਂ ਦਾ ਨਾਂ ਲਖਵਿੰਦਰ ਸਿੰਘ ਲੱਖਾ ਪੁੱਤਰ ਅਵਤਾਰ ਸਿੰਘ ਅਤੇ ਮਨਪ੍ਰੀਤ ਸਿੰਘ ਕਾਲਾ ਪੁੱਤਰ ਸ਼ਰਨਜੀਤ ਸਿੰਘ ਦੋਵੇਂ ਬੇਗੁਆਣਾ ਪਿੰਡ ਗਿੱਲ, ਲੁਧਿਆਣਾ ਦੇ ਰੂਪ 'ਚ ਹੋਈ ਹੈ। ਥਾਣਾ ਸਾਹਨੇਵਾਲ ਦੀ ਪੁਲਸ ਵੱਲੋਂ ਕੇਸ ਦਰਜ ਕਰ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਿਤਾ ਨੂੰ ਕਾਲ ਕਰ ਕੇ ਕਿਹਾ, ‘ਬੇਟੇ ਨੂੰ ਅਗਵਾ ਕਰ ਲਿਆ ਹੈ, ਜਿੰਦਾ ਚਾਹੁੰਦੇ ਹੋ ਤਾਂ 70 ਹਜ਼ਾਰ ਬੈਂਕ ਅਕਾਊਂਟ ’ਚ ਭੇਜੋ’
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਅੱਜ 5 ਦਿਨਾਂ ਬਾਅਦ ਸ਼ੁਰੂ ਹੋਈ ਯਾਤਰਾ
NEXT STORY