ਜਲੰਧਰ : ਪੰਜਾਬ ਦੀ ਸਿਆਸਤ 'ਚ ਜਿੱਥੇ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਪੂਰੀ ਗਰਮਾਈ ਹੋਈ ਹੈ, ਉੱਥੇ ਹੀ ਹੁਣ ਇਸ ਲੜਾਈ ਨੇ ਸੰਗੀਤਕ ਧੁਨਾਂ ਫੜ੍ਹ ਲਈਆਂ ਹਨ ਕਿਉਂਕਿ ਕੈਪਟਨ ਅਤੇ ਸਿੱਧੂ ਦੀ ਲੜਾਈ 'ਤੇ ਇਕ ਰੈਪ ਤਿਆਰ ਕੀਤਾ ਗਿਆ ਹੈ, ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਰੈਪ ਜਲੰਧਰ ਦੇ ਪਿੰਡ ਬਿਣਗਾ ਦੇ ਗਾਇਕ ਹਿੰਮਤ ਸਿੰਘ ਨੇ ਤਿਆਰ ਕੀਤਾ ਹੈ, ਜਿਸ 'ਚ ਨਵਜੋਤ ਸਿੰਘ ਸਿੱਧੂ ਦਾ ਪੱਖ ਲਿਆ ਗਿਆ ਹੈ। ਇਸ ਰੈਪ ਨੂੰ ਸੋਸ਼ਲ ਮੀਡੀਆ 'ਤੇ ਵਧੀਆ ਰਿਸਪਾਂਸ ਮਿਲ ਰਿਹਾ ਹੈ। ਕਈ ਲੋਕਾਂ ਨੇ ਇਸ 'ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਸ ਨੂੰ ਖੁਦ ਨਵਜੋਤ ਸਿੱਧੂ ਨੇ ਹੀ ਇਹ ਤਿਆਰ ਕਰਾਇਆ ਹੈ। ਦੂਜੇ ਪਾਸੇ ਸਿੱਧੂ ਦੇ ਹਮਾਇਤੀਆਂ ਨੇ ਇਸ ਦੀ ਇਹ ਕਹਿੰਦੇ ਹੋਏ ਤਾਰੀਫ ਕੀਤੀ ਹੈ ਕਿ ਹਿੰਮਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਵਿਚਕਾਰ ਚੱਲ ਰਹੇ ਫਰੈਂਡਲੀ ਮੈਚ ਨੂੰ ਗੀਤ ਰਾਹੀਂ ਉਜਾਗਰ ਕੀਤਾ ਹੈ।
ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ—
'ਸਿੱਧੂ ਕੀਤਾ ਬਦਨਾਮ ਲਾ ਕੇ ਝੂਠੇ ਇਲਜ਼ਾਮ
ਮਾੜਾ ਸਿੱਧੂ ਨੇ ਕੀ ਕੀਤਾ ਸਾਨੂੰ ਵੀ ਤਾਂ ਦੱਸ
ਬੱਸ ਸਿੱਧੂ ਦਾ ਕਸੂਰ ਓਹ ਬੋਲ ਪਿਆ ਸੱਚ
ਪੈਣਾ ਸਿੱਧੂ ਨਾਲ ਤੁਹਾਨੂੰ ਇਨਸਾਫ ਕਰਨਾ
ਨਹੀਂ ਤਾਂ ਪਊਗਾ ਤੁਹਾਨੂੰ ਵੱਡਾ ਹਰਜਾਨਾ ਭਰਨਾ'
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਵੱਡੀ ਨਦੀ ਦਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ
NEXT STORY