ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜਬਰ-ਜ਼ਿਨਾਹ ਦੇ ਪਰਚੇ ਤੋਂ ਪ੍ਰੇਸ਼ਾਨ ਇਕ 69 ਸਾਲਾ ਵਿਅਕਤੀ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਕੋਲੋਂ ਮਿਲੇ ਸੁਸਾਇਡ ਨੋਟ ਦੇ ਅਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੰਡੀ ਲੱਖੇਵਾਲੀ ਦੇ ਨਿਵਾਸੀ ਸੁਬੇਗ ਸਿੰਘ (69) ਪੁੱਤਰ ਗੁਰਪਾਲ ਸਿੰਘ ਖ਼ਿਲਾਫ ਬੀਤੇ ਦਿਨ ਥਾਣਾ ਲੱਖੇਵਾਲੀ ਦੀ ਪੁਲਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਉਹ ਬਹੁਤ ਪ੍ਰੇਸ਼ਾਨੀ ਦੀ ਹਾਲਤ ਵਿਚ ਗੁਜ਼ਰ ਰਿਹਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਥਾਣਾ ਲੱਖੇਵਾਲੀ ਪੁਲਸ ਮ੍ਰਿਤਕ ਸੁਬੇਗ ਸਿੰਘ ਦੀ ਬੇਟੀ ਦੇ ਬਿਆਨਾਂ ’ਤੇ ਉਕਤ ਔਰਤ ਤੋਂ ਇਲਾਵਾ ਸਾਰਜ ਸਿੰਘ, ਕਾਰਜ ਸਿੰਘ ਪੁਤਰਾਨ ਕਸ਼ਮੀਰ ਸਿੰਘ ਵਾਸੀ ਫਾਰੂਵਾਲਾ, ਕਸ਼ਮੀਰ ਸਿੰਘ ਵਾਸੀ ਫਾਰੂਵਾਲਾ ਹਾਲ ਅਬਾਦ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ, ਜਸਵੰਤ ਸਿੰਘ, ਮਹਿੰਦਰੋ ਬਾਈ ਪਤਨੀ ਜਸਵੰਤ ਸਿੰਘ ਵਾਸੀ ਬਾਰੇਕੇ ਜ਼ਿਲ੍ਹਾ ਫਿਰੋਜ਼ਪੁਰ, ਕੁਲਵੰਤ ਸਿੰਘ ਪੁੱਤਰ ਤੇਜਾ ਸਿੰਘ ਅਤੇ ਕੈਲਾਸ਼ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਜਲਾਲਾਬਾਦ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ, ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਮੋਹਾਲੀ 'ਚ ਮੇਲੇ ਦੌਰਾਨ ਝੂਲਾ ਡਿਗਣ ਦਾ ਮਾਮਲਾ : ਪੁਲਸ ਨੇ ਪ੍ਰਬੰਧਕ ਖ਼ਿਲਾਫ਼ ਦਰਜ ਕੀਤਾ ਮਾਮਲਾ
NEXT STORY